ਮਹਿਲਾ ਕਮਿਸ਼ਨ ਵੱਲੋਂ ਫਿਲੌਰ ਦੇ ਸਾਬਕਾ ਥਾਣਾ ਮੁਖੀ ਨੂੰ ਨੋਟਿਸ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਫਿਲੌਰ ਥਾਣੇ ਦੇ ਲਾਈਨ ਹਾਜ਼ਰ ਕੀਤੇ ਗਏ ਥਾਣਾ ਮੁਖੀ ਭੂਸ਼ਣ ਕੁਮਾਰ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ 13 ਅਕਤੂਬਰ ਤੱਕ ਥਾਣਾ ਫਿਲੌਰ ਨਾਲ ਸਬੰਧਤ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਨੇ...
Advertisement
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਫਿਲੌਰ ਥਾਣੇ ਦੇ ਲਾਈਨ ਹਾਜ਼ਰ ਕੀਤੇ ਗਏ ਥਾਣਾ ਮੁਖੀ ਭੂਸ਼ਣ ਕੁਮਾਰ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ 13 ਅਕਤੂਬਰ ਤੱਕ ਥਾਣਾ ਫਿਲੌਰ ਨਾਲ ਸਬੰਧਤ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਨੇ ਕਦਮ ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਮਗਰੋਂ ਚੁੱਕਿਆ ਹੈ, ਜਿਸ ਵਿਚ ਥਾਣਾ ਮੁਖੀ ਭੂਸ਼ਣ ਕੁਮਾਰ ਇਕ ਨਾਬਾਲਗ ਜਬਰ-ਜਨਾਹ ਪੀੜਤ ਦੇ ਮਾਮਲੇ ’ਚ ਕਾਰਵਾਈ ਕਰਨ ਦੀ ਬਜਾਏ ਪੀੜਤਾ ਅਤੇ ਉਸ ਦੀ ਮਾਂ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਹੈ। ਕਮਿਸ਼ਨ ਨੇ ਖ਼ੁਦ ਕਾਰਵਾਈ ਕਰਦੇ ਹੋਏ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਗ਼ਲਤ ਹਰਕਤਾਂ ਦੇ ਸਬੰਧ ਵਿਚ ਘੱਟੋ ਘੱਟ ਡਿਪਟੀ ਸੁਪਰਡੈਂਟ ਆਫ਼ ਪੁਲੀਸ ਰੈਂਕ ਦੇ ਅਧਿਕਾਰੀ ਵੱਲੋਂ ਕਾਰਵਾਈ ਕੀਤੀ ਜਾਵੇ।
Advertisement
Advertisement