ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਗਰ ਨਿਗਮ ਦਫ਼ਤਰ ਦੀ ਛੱਤ ਡਿੱਗਣ ਕਾਰਨ ਮਹਿਲਾ ਜ਼ਖਮੀ

ਨਗਰ ਨਿਗਮ ਜਲੰਧਰ ਦੇ ਦਫ਼ਤਰ ਦੀ ਛੱਤ ਦਾ ਇੱਕ ਹਿੱਸਾ ਵੀਰਵਾਰ ਸਵੇਰੇ ਡਿੱਗ ਗਿਆ। ਇਹ ਘਟਨਾ ਨਗਰ ਨਿਗਮ ਦੇ ਸੁਵਿਧਾ ਕੇਂਦਰ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ, ਕੇਂਦਰ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਕਰਮਚਾਰੀ ਦੇ ਸਿਰ ਵਿੱਚ ਸੱਟਾਂ ਲੱਗੀਆਂ ਜਦੋਂ ਛੱਤ...
Advertisement

ਨਗਰ ਨਿਗਮ ਜਲੰਧਰ ਦੇ ਦਫ਼ਤਰ ਦੀ ਛੱਤ ਦਾ ਇੱਕ ਹਿੱਸਾ ਵੀਰਵਾਰ ਸਵੇਰੇ ਡਿੱਗ ਗਿਆ। ਇਹ ਘਟਨਾ ਨਗਰ ਨਿਗਮ ਦੇ ਸੁਵਿਧਾ ਕੇਂਦਰ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ, ਕੇਂਦਰ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਕਰਮਚਾਰੀ ਦੇ ਸਿਰ ਵਿੱਚ ਸੱਟਾਂ ਲੱਗੀਆਂ ਜਦੋਂ ਛੱਤ ਦਾ ਇੱਕ ਹਿੱਸਾ ਡਿੱਗ ਗਿਆ। ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਦੱਸਿਆ ਗਿਆ ਕਿ ਉਸਦੀ ਹਾਲਤ ਸਥਿਰ ਹੈ। ਖੁਸ਼ਕਿਸਮਤੀ ਨਾਲ, ਘਟਨਾ ਸਮੇਂ ਕੈਬਿਨ ਵਿੱਚ ਕੋਈ ਹੋਰ ਕਰਮਚਾਰੀ ਮੌਜੂਦ ਨਹੀਂ ਸੀ। ਜਾਣਕਾਰੀ ਅਨੁਸਾਰ, ਕਰਮਚਾਰੀਆਂ ਨੇ ਪਹਿਲਾਂ ਨਗਰ ਨਿਗਮ ਦੇ ਸਿਸਟਮ ਮੈਨੇਜਰ ਨੂੰ ਪੱਤਰ ਲਿਖਿਆ ਸੀ, ਜਿਸ ਛੱਤ ਦੀ ਮਾੜੀ ਹਾਲਤ ਬਾਰੇ ਪਹਿਲਾਂ ਹੀ ਦਸਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਇਹ ਪੱਤਰ ਕੁਝ ਮਹੀਨੇ ਪਹਿਲਾਂ ਲਿਖਿਆ ਗਿਆ ਸੀ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ਹਿਰ ਵਾਸੀਆਂ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਿਆ ਹੈ। ਮਾਡਲ ਟਾਊਨ ਦੀ ਵਸਨੀਕ ਰਵਨੀਤ ਕੌਰ ਨੇ ਕਿਹਾ, ‘ਜੇਕਰ ਸਰਕਾਰੀ ਦਫ਼ਤਰ ਇੰਨੀ ਬੁਰੀ ਹਾਲਤ ਵਿੱਚ ਹੋਣਗੇ, ਤਾਂ ਅਸੀਂ ਸਟਾਫ ਤੋਂ ਸਾਡੇ ਲਈ ਕੁਝ ਚੰਗਾ ਕਿਵੇਂ ਉਮੀਦ ਕਰ ਸਕਦੇ ਹਾਂ।’

ਇਸ ਤੋਂ ਪਹਿਲਾਂ ਪਿਛਲੇ ਸਾਲ ਇਸੇ ਇਮਾਰਤ ਦੇ ਤਹਿਬਾਜ਼ਾਰੀ ਵਿੰਗ ਦੀ ਸੀਲਿੰਗ ਵੀ ਡਿੱਗ ਗਈ ਸੀ।

Advertisement

Advertisement