ਪੱਛਮੀ ਬੰਗਾਲ ਦੀ ਸੰਗਤ ਵੱਲੋਂ ਹਾਈਡਰਾ ਤੇ ਟਰੱਕ ਭੇਟ
ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਸੇਵਾ ਦੀਆਂ ਵੱਖ ਵੱਖ ਮਿਸਾਲਾਂ ਸੇਵਾ ਦੇ ਇਤਿਹਾਸ ਵਿਚ ਦਰਜ ਹੋਈਆਂ ਹਨ। ਇਨ੍ਹਾਂ ਸੇਵਾਵਾਂ ਤਹਿਤ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਫਿਰੋਜ਼ਪੁਰ ਵਿਚ ਦਰਿਆਵਾਂ ਦੇ ਟੁੱਟ ਚੁੱਕੇ ਬੰਨ੍ਹਾਂ ਅਤੇ ਟੁੱਟਣ ਦੇ ਖਤਰੇ ਅਧੀਨ ਬੰਨ੍ਹਾਂ ‘ਤੇ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ। ਇਨਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਪਾਨਾਗੜ੍ਹ, ਪੱਛਮੀ ਬੰਗਾਲ ਤੋਂ ਮੇਜਰ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਇੱਕ ਹਾਈਡਰਾ ਅਤੇ ਇੱਕ ਟਰੱਕ ਟਰੇਲਰ ਸੇਵਾ ਵਿੱਚ ਭੇਟ ਕੀਤਾ ਗਿਆ। ਪਰਿਵਾਰ ਵੱਲੋਂ ਸੰਤ ਸੁੱਖਾ ਸਿੰਘ ਨੂੰ ਦੋਵਾਂ ਸਾਧਨਾਂ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਇਕੱਤਰ ਹੋਈ ਸੰਗਤ ਵਿਚ ਸੁਖਬੀਰ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ ਸਾਬਕਾ ਮੈਂਬਰ, ਕੁਲਬੀਰ ਸਿੰਘ ਡੀਸੀ, ਸਰਬਜੀਤ ਸਿੰਘ ਕਮੇਟੀ ਮੈਂਬਰ, ਹਰਚਰਨ ਸਿੰਘ ਮੈਂਬਰ, ਗੁਰਮੇਜ ਸਿੰਘ ਕਲਕੱਤਾ, ਗ੍ਰੰਥੀ ਭਾਈ ਦਵਿੰਦਰ ਸਿੰਘ, ਗੁਰਜੀਤ ਸਿੰਘ ਸ਼ਾਹ ਬੱਠੇ ਭੈਣੀ ਅਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ।