ਮੁੱਖ ਚੀਫ ਇੰਜਨੀਅਰ ਦਾ ਸਵਾਗਤ
ਅੰਮ੍ਰਿਤਸਰ : ਪੰਜਾਬ ਰਾਜ ਬਿਜਲੀ ਬੋਰਡ ਆਲ ਕੈਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਸਰਕਲ ਤੇ ਮੰਡਲ ਕਮੇਟੀ ਦੇ ਮੈਂਬਰਾਂ ਵਲੋਂ ਮੁੱਖ ਚੀਫ ਇੰਜਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਰਾਜੀਵ ਪਰਾਸ਼ਰ ਨੂੰ ਗੁਲਦਸਤਾ, ਸ਼ੀਲਡ ਅਤੇ ਸਰੋਪਾ ਪਾ ਕੇ ‘ਜੀ ਆਇਆ’ ਆਖਿਆ ਗਿਆ। ਜੇ ਪੀ ਸਿੰਘ ਔਲਖ ਸਰਪ੍ਰਸਤ ਪ੍ਰਧਾਨ ਪੰਜਾਬ ਕਮੇਟੀ, ਪ੍ਰਧਾਨ ਨਾਥ ਸ਼ਰਮਾ, ਹਰਭਜਨ ਸਿੰਘ ਝੰਜੋਟੀ, ਪ੍ਰਮੋਦ ਕੁਮਾਰ ਸਿੱਕਾ, ਰਤਨ ਸਿੰਘ ਘਈ, ਅਸ਼ਵਨੀ ਕੁਮਾਰ, ਕੁਲਜੀਤ ਸਿੰਘ, ਗੁਰਮੀਤ ਸਿੰਘ ਭਾਟੀਆ, ਅਸ਼ੋਕ ਪੁਰੀ, ਜਤਿੰਦਰ ਕੁਮਾਰ ਲੱਖਣਪਾਲ, ਸੋਮਨਾਥ ਮਰਵਾਹਾ, ਦਲਜੀਤ ਸਿੰਘ ਜੇ.ਈ ਆਦਿ ਪੈਨਸ਼ਨਰ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਹੜ੍ਹ ਪੀੜਤਾਂ ਲਈ ਲੱਖ ਰੁਪਏ ਦੀ ਮਦਦ
ਹੁਸ਼ਿਆਰਪੁਰ: ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਅੱਜ ਮੁੱਖ ਮੰਤਰੀ ਰਾਹਤ ਫੰਡ ਲਈ ਇੱਕ ਲੱਖ ਰੁਪਏ ਦਾ ਚੈੱਕ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੂੰ ਸੌਂਪਿਆ। ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਰਨ ਸਿੰਘ, ਸਰਪ੍ਰਸਤ ਕਿਰਪਾਲ ਸਿੰਘ, ਮੀਤ ਪ੍ਰਧਾਨ ਸੂਰਜ ਪ੍ਰਕਾਸ਼ ਆਨੰਦ, ਜਨਰਲ ਸਕੱਤਰ ਮਨਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ, ਸ਼ਮਸ਼ੇਰ ਸਿੰਘ ਧਾਮੀ, ਅਜੀਤ ਸਿੰਘ ਗੁਰਾਇਆ, ਦਲਬੀਰ ਸਿੰਘ ਭੁੱਲਰ, ਗਿਆਨ ਸਿੰਘ ਗੁਪਤਾ, ਮਲਕੀਤ ਸਿੰਘ, ਸਰੂਪ ਚੰਦ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਮੱਛੀ ਪਾਲਣ ਸਬੰਧੀ ਸਿਖਲਾਈ 15 ਤੋਂ
ਜਲੰਧਰ: ਮੱਛੀ ਪਾਲਣ ਵਿਭਾਗ ਜਲੰਧਰ ਵੱਲੋਂ ਮੱਛੀ ਪਾਲਣ ਸਬੰਧੀ ਮੁੱਢਲੀ ਪੰਜ ਦਿਨਾਂ ਸਿਖਲਾਈ 15 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ 19 ਸਤੰਬਰ ਤੱਕ ਚੱਲੇਗੀ। ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ ਬਿਕਰਮਪ੍ਰੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਵਿੱਚ ਭਾਗ ਲੈਣ ਲਈ ਚਾਹਵਾਨ 15 ਸਤੰਬਰ ਸਵੇਰੇ 10:30 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਸਥਾਨ ਨਕੋਦਰ ਰੋਡ ਨੇੜੇ ਵਡਾਲਾ ਚੌਕ ਦੂਰਦਰਸ਼ਨ ਐਨਕਲੇਵ ਗਲੀ ਨੰ. 4, ਕੋਠੀ ਨੰ. 92 ਜਲੰਧਰ ਹੋਵੇਗਾ। ਚਾਹਵਾਨ ਆਧਾਰ ਕਾਰਡ ਸਮੇਤ ਫੋਟੋ ਕਾਪੀ ਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। -ਪੱਤਰ ਪ੍ਰੇਰਕ
ਰਾਸ਼ਨ ਦੀਆਂ ਹਜ਼ਾਰ ਕਿੱਟਾਂ ਭੇਜੀਆਂ
ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਉੱਨਤੀ ਕੋਆਪਰੇਟਿਵ ਸੁਸਾਇਟੀ ਤਲਵਾੜਾ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਰੈਡ ਕਰਾਸ ਨੂੰ ਇਕ ਹਜ਼ਾਰ ਰਾਸ਼ਨ ਕਿੱਟਾਂ ਦਾ ਸਹਿਯੋਗ ਕੀਤਾ ਹੈ। ਉਨ੍ਹਾਂ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਵੱਲੋਂ ਕੀਤੀ ਗਈ ਮੱਦਦ ਹੜ੍ਹ ਪੀੜਤਾਂ ਲਈ ਇਕ ਵੱਡਮੁੱਲਾ ਯੋਗਦਾਨ ਹੈ। ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਉੱਨਤੀ ਕੋਅਪਰੇਟਿਵ ਸੁਸਾਇਟੀ ਤਲਵਾੜਾ ਵੱਲੋਂ ਹਮੇਸ਼ਾ ਹੀ ਮੁਸ਼ਕਲ ਘੜੀ ਵਿਚ ਰੈਡ ਕਰਾਸ ਦਾ ਸਹਿਯੋਗ ਕੀਤਾ ਜਾਂਦਾ ਰਿਹਾ ਹੈ। -ਪੱਤਰ ਪ੍ਰੇਰਕ
ਕੈਂਪ ਵਿੱਚ 150 ਮਰੀਜ਼ਾਂ ਦੀ ਜਾਂਚ
ਦਸੂਹਾ: ਇਥੇ ਸਕੂਲ ਆਫ ਐਮੀਨੈਂਸ ਦਸੂਹਾ ਦੇ ਐਨ ਐਸ ਐਸ ਯੂਨਿਟ ਵੱਲੋਂ ਸਰਕਾਰੀ ਹਾਈ ਸਕੂਲ ਟਾਹਲੀ ਵਿਖੇ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਟਾਹਲੀ ਵਿਖੇ ਪੀੜਤਾਂ ਲਈ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਪ੍ਰੋਗਰਾਮ ਅਫਸਰ ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਸਿਵਲ ਹਸਪਤਾਲ ਦਸੂਹਾ ਦੇ ਐਸ ਐਮ ਓ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਮੈਡੀਕਲ ਟੀਮ ਦੇ ਇੰਚਾਰਜ ਡਾ. ਮਨਪ੍ਰੀਤ ਸਿੰਘ ਵੱਲੋਂ ਕਰੀਬ 150 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਓਂਕਾਰ ਸਿੰਘ, ਸਰਪੰਚ ਐੱਸ ਪੀ ਸਿੰਘ, ਸਕੂਲ ਮੁਖੀ ਸੁਨੀਤਾ ਰਾਣੀ ਅਤੇ ਸਟਾਫ, ਧਰਮਵੀਰ ਸਿੰਘ, ਹਰਪਾਲ ਸਿੰਘ ਮੈਂਬਰ ਪੰਚਾਇਤ, ਪ੍ਰਿੰ ਗੁਰਦਿਆਲ ਸਿੰਘ, ਮਾਸਟਰ ਉਪਲ ਦੱਤ, ਫਾਰਮੇਸੀ ਅਫਸਰ ਪ੍ਰਭਜੋਤ ਕੌਰ, ਗੁਰਮੇਲ ਸਿੰਘ ਅਤੇ ਸੁਰਜੀਤ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ
ਪੇਂਟਿੰਗ ਮੁਕਾਬਲਾ ਕਰਵਾਇਆ
ਪਠਾਨਕੋਟ: ਸਥਾਨਕ ਏਬੀ ਕਾਲਜ ਵਿੱਚ ਹਿੰਦੀ ਵਿਭਾਗ ਵੱਲੋਂ ਹਿੰਦੀ ਸਾਹਿਤ ਦੇ ਸੁਨਹਿਰੀ ਯੁਗ, ਭਗਤੀ ਕਾਲ ਵਿਸ਼ੇ ’ਤੇ ਇੱਕ ਸੈਮੀਨਾਰ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਪ੍ਰਿੰਸੀਪਲ ਕੁਲਦੀਪ ਕੁਮਾਰ ਗੁਪਤਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦ ਕਿ ਸੱਭਿਆਚਾਰਕ ਵਿਭਾਗ ਦੇ ਮੁਖੀ ਡਾ. ਅਨਿਲ ਡੋਗਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਹਿੰਦੀ ਵਿਭਾਗ ਦੇ ਮੁਖੀ ਡਾ. ਮਨੂ ਸ਼ਰਮਾ ਨੇ ਦੱਸਿਆ ਕਿ ਪ੍ਰਿੰਸੀਪਲ ਕੁਲਦੀਪ ਕੁਮਾਰ ਗੁਪਤਾ ਨੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ। -ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਲਈ ਸਾਢੇ ਛੇ ਲੱਖ ਦੀ ਮਦਦ
ਹੁਸ਼ਿਆਰਪੁਰ: ਡਿਪਟੀ ਕਮਿਸਨਰ ਅਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਵਰਧਮਾਨ ਏ ਐਂਡ ਈ ਗਰੁੱਪ ਵਲੋਂ ਡਾਇਰੈਕਟਰ ਵਿੱਤ ਅਤੇ ਪ੍ਰਸ਼ਾਸਨ ਤਰੁਣ ਚਾਵਲਾ ਤੇ ਚੀਫ ਸਕਿਉਰਟੀ ਹੈਂਡ ਦੀਪ ਡਡਵਾਲ ਦੀ ਦੇਖ-ਰੇਖ ਹੇਠ 6.50 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ। ਡਿਪਟੀ ਕਮਿਸਨਰ ਨੇ ਵਰਧਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਸਹਾਇਕ ਕਮਿਸ਼ਨਰ (ਜ) ਓਇਸ਼ੀ ਮੰਡਲ ਅਤੇ ਸੰਯੁਕਤ ਸਕੱਤਰ ਰੈਡ ਕਰਾਸ ਅਦਿੱਤਿਆ ਰਾਣਾ ਮੌਜੂਦ ਸਨ। -ਪੱਤਰ ਪ੍ਰੇਰਕ
ਸਕੂਲ ਨੂੰ ਵਾਟਰ ਕੂਲਰ ਭੇਟ
ਹੁਸ਼ਿਆਰਪੁਰ: ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਪਾਸਟ ਪ੍ਰੈਜ਼ੀਡੈਂਟ ਜਰਨੈਲ ਸਿੰਘ ਧੀਰ ਨੇ ਦੱਸਿਆ ਕਿ ਕਲੱਬ ਵਲੋਂ ਪ੍ਰਾਜੈਕਟ ਚੇਅਰਮੈਨ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸਿੰਗੜੀਵਾਲਾ ਨੂੰ 37 ਹਜ਼ਾਰ ਰੁਪਏ ਦੀ ਲਾਗਤ ਨਾਲ ਵਾਟਰ ਕੂਲਰ ਗ੍ਰਾਮ ਪੰਚਾਇਤ ਸਿੰਗੜੀਵਾਲਾ ਦੀ ਹਾਜ਼ਰੀ ਵਿੱਚ ਭੇਟ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜਨ ਕੁਮਾਰ ਸੈਣੀ, ਸਕੱਤਰ ਡਾ. ਹਰਸ਼ਿਵੰਦਰ ਸਿੰਘ, ਭੁਪਿੰਦਰ ਕੁਮਾਰ, ਨਰੇਸ਼ ਕੁਮਾਰ ਸਾਬਾ, ਨਰੇਸ਼ ਕੁਮਾਰ ਹਾਂਡਾ, ਕੁਲਦੀਪ ਸਿੰਘ, ਵਿਜੇ ਕੁਮਾਰ ਚੌਧਰੀ, ਵਿਸ਼ਵ ਬੰਦੂ, ਵਿਜੇ ਕੁਮਾਰ ਬਸੀ ਪੁਰਾਣੀ, ਮਨਵੀਰ ਸਿੰਘ, ਹਰਜਿੰਦਰ ਸਿੰਘ ਧਾਮੀ, ਸੁਖਚੈਨ ਸਿੰਘ, ਪ੍ਰਧਾਨ ਅਵਤਾਰ ਸਿੰਘ ਭੋਲਾ, ਪਿਆਰੇ ਲਾਲ, ਰਾਕੇਸ਼ ਜੱਸੀ, ਅਵਤਾਰ ਸਿੰਘ, ਮਹਿੰਦਰ ਸਿੰਘ ਜੱਸੀ ਆਦਿ ਹਾਜ਼ਰ ਸਨ।-ਪੱਤਰ ਪ੍ਰੇਰਕ
ਸਕੂਲ ’ਚ ਸਾਰਾਗੜ੍ਹੀ ਦਿਵਸ ਮਨਾਇਆ
ਧਾਰੀਵਾਲ: ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਅੱਜ ਸਾਰਾਗੜ੍ਹੀ ਦਿਵਸ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਮਨਾਇਆ। ਸੰਸਥਾ ਦੇ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਪ੍ਰਬੰਧਾਂ ਹੇਠ ਸੰਸਥਾ ਦੇ ਡਾ.ਐਮ ਐਸ ਰੰਧਾਵਾ ਹਾਲ ਵਿੱਚ ਕਰਵਾਏ ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਨੇ ‘ਸੂਰਾ ਸੋ ਪਹਿਚਾਨੀਐ ’ ਸਬਦ ਨਾਲ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਰਿਆਂ ਸ਼ਹੀਦਾਂ ਦੀ ਯਾਦ ਵਿੱਚ ਨਮਨ ਕੀਤਾ ਅਤੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਦੀਵਾਂ ਯਾਦ ਰੱਖਣ ਦਾ ਸੰਕਲਪ ਲਿਆ। -ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਸਦ ਰਵਾਨਾ
ਚੇਤਨਪੁਰਾ: ਗੁਰਦੁਆਰਾ ਡੇਹਰਾ ਸਾਹਿਬ ਮਹਿਲ ਜੰਡਿਆਲਾ ( ਚੇਤਨਪੁਰਾ )ਤੋਂ ਰਸਵੀਰ ਚਰਨਜੀਤ ਸਿੰਘ ਤੇ ਮੈਨੇਜਰ ਜਰਮਨਜੀਤ ਸਿੰਘ ਵਿਛੋਆ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਵੱਲੋਂ ਹੜ੍ਹ ਪੀੜਤਾਂ ਦੇ ਮਦਦ ਲਈ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਵੰਡਣ ਲਈ ਅੱਜ ਟਰਾਲੀ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸਟੋਰ ਕੀਪਰ ਰਣਯੋਧ ਸਿੰਘ, ਸੁਖਚੈਨ ਸਿੰਘ ਕੰਦੋਵਾਲੀ, ਸੰਤੋਖ ਸਿੰਘ, ਇੰਸ ਗੁਰਜੀਤ ਸਿੰਘ, ਅਰਜਨ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ, ਲਖਬੀਰ ਸਿੰਘ, ਮਲੂਕ ਸਿੰਘ ਚੇਤਨਪੁਰਾ, ਗੁਲਜਾਰ ਸਿੰਘ ਦੋਧੀ, ਲਖਵਿੰਦਰ ਸਿੰਘ ਲੱਖਾ, ਸਤਨਾਮ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ