ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਬਖ਼ਸ਼ਾਂਗੇ ਨਹੀਂ: ਗੜ੍ਹੀ
ਪੰਜਾਬ ਸਰਕਾਰ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਜੇਲ੍ਹਾਂ ’ਚੋਂ ਗੈਂਗਸਟਰ ਨੈੱਟਵਰਕ ਚਲਾਉਣ ਵਾਲਿਆਂ ਦੇ ਦਬਾਅ ਅੱਗੇ ਕਿਸੇ ਵੀ ਕੀਮਤ ’ਤੇ ਝੁਕਣ ਵਾਲੀ ਨਹੀਂ ਹੈ ਤੇ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਇਹ ਪ੍ਰਗਟਾਵਾ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ...
Advertisement
ਪੰਜਾਬ ਸਰਕਾਰ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਜੇਲ੍ਹਾਂ ’ਚੋਂ ਗੈਂਗਸਟਰ ਨੈੱਟਵਰਕ ਚਲਾਉਣ ਵਾਲਿਆਂ ਦੇ ਦਬਾਅ ਅੱਗੇ ਕਿਸੇ ਵੀ ਕੀਮਤ ’ਤੇ ਝੁਕਣ ਵਾਲੀ ਨਹੀਂ ਹੈ ਤੇ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਇਹ ਪ੍ਰਗਟਾਵਾ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ।ਉਹ ਅੱਜ ਪਿੰਡ ਦਰਵੇਸ਼ ਵਿੱਚ ‘ਆਪ’ ਆਗੂ ਦਲਜੀਤ ਰਾਜੂ ਦੇ ਘਰ ਪੁੱਜੇ ਅਤੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਗੜ੍ਹੀ ਨੇ ਕਿਹਾ ਕਿ ਪੂਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਰਾਜੂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਤੇ ਨਸ਼ਿਆਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਖ਼ਤ ਕਾਰਵਾਈ ਕਾਰਨ ਨਸ਼ਾ ਮਾਫ਼ੀਆ ਬੁਰੀ ਤਰ੍ਹਾਂ ਕਮਜ਼ੋਰ ਹੋ ਗਿਆ ਹੈ ਜਿਸ ਕਾਰਨ ਉਹ ਅਜਿਹੀਆਂ ਹਰਕਤਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 26 ਤੇ 27 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਰਾਜੂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਦੋਵੇਂ ਹਮਲਾਵਰ ਰਾਜੂ ਦੇ ਘਰ ਪਹੁੰਚੇ ਤੇ 23-24 ਫਾਇਰ ਕਰਕੇ ਫਰਾਰ ਹੋ ਗਏ। ਗੜ੍ਹੀ ਅਨੁਸਾਰ ਇਹ ਹਮਲਾ ਰਾਜੂ ਤੇ ਉ ਸਦੀ ਟੀਮ ਵੱਲੋਂ ਨਸ਼ਾ ਮਾਫੀਆ ਨੂੰ ਹੋਏ ਵੱਡੇ ਨੁਕਸਾਨ ਦੀ ਸਿੱਧੀ ਪ੍ਰਤਿਕਿਰਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਤਿੰਨ ਵਿਅਕਤੀਆਂ ਨੂੰ ਇਸ ਕੇਸ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਸ਼ੂਟਰਾਂ ਦੀ ਵੀ ਜਲਦ ਗ੍ਰਿਫ਼ਤਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਮੋਰਚੇ ’ਤੇ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਪੂਰਾ ਸਹਿਯੋਗ ਅਤੇ ਸੁਰੱਖਿਆ ਮੁਹੱਈਆ ਕਰਵਾਏਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਲੁਬਾਣਾ, ਸੰਤੋਸ਼ ਕੁਮਾਰ ਗੋਗੀ, ਅਸ਼ੋਕ ਭਾਟੀਆ ਤੇ ਹੋਰ ਵਰਕਰ ਸ਼ਾਮਲ ਸਨ।
Advertisement
Advertisement
