ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਲੁਜ ਦਰਿਆ ਵਿੱਚ ਅੱਧੀ ਰਾਤ ਨੂੰ ਵਧਿਆ ਪਾਣੀ ਦਾ ਪੱਧਰ

ਲੋਕਾਂ ਨੇ ਰਾਤ ਨੂੰ ਬੰਨ੍ਹ ਬਚਾਉਣ ਲਈ ਕੀਤੀ ਪਹਿਰੇਦਾਰੀ; ਗਿੱਦੜਪਿੰਡੀ ਪੁਲ ਹੇਠ 2 ਲੱਖ 3 ਹਜ਼ਾਰ ਕਿੳੂਸਕ ਪਾਣੀ ਵਗਣ ਲੱਗਾ
ਗਿੱਦੜਪਿੰਡੀ ਕੋਲ ਸਤਲੁਜ ਦਰਿਆ ਵਿਚ ਚੜ੍ਹਿਆ ਪਾਣੀ।
Advertisement
ਸਤਲੁਜ ਦਰਿਆ ਵਿੱਚ ਗਿੱਦੜਪਿੰਡੀ ਪੁਲ ਦੇ ਹੇਠਾਂ ਪਾਣੀ ਦਾ ਪੱਧਰ ਵੱਧ ਗਿਆ ਹੈ।ਰਾਤ ਇੱਕ ਵਜੇ ਦੀ ਆਈ ਰਿਪੋਰਟ ਅਨੁਸਾਰ ਇਸ ਥਾਂ ’ਤੇ 2 ਲੱਖ 3 ਹਜ਼ਾਰ ਕਿਊਸਿਕ ਪਾਣੀ ਵੱਗ ਰਿਹਾ ਹੈ। ਹਰੀਕੇ ਪੱਤਣ ਜਿੱਥੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਉਥੇ ਰਾਤ 1 ਵਜੇ ਦੀ ਰਿਪੋਰਟ ਅਨੁਸਾਰ ਪਾਣੀ ਦਾ ਪੱਧਰ 3 ਲੱਖ 9 ਹਜ਼ਾਰ 660 ਕਿਊਸਿਕ ਤੱਕ ਜਾ ਪੁੱਜਾ ਹੈ।
ਡਰੇਨਜ਼ ਵਿਭਾਗ ਅਨੁਸਾਰ ਸਤਲੁਜ ਵਿੱਚ ਇਸ ਮੌਨਸੂਨ ਦਾ ਗਿੱਦੜਪਿੰਡੀ ਪੁਲ ਹੇਠਾਂ ਦੀ ਸਭ ਤੋਂ ਤੇਜ਼ ਪਾਣੀ ਵਗ  ਰਿਹਾ ਹੈ। ਭਾਰੀ ਬਰਸਾਤਾਂ ਦੌਰਾਨ ਵੀ ਸਤਲੁਜ ਦਰਿਆ ਦਾ ਪਾਣੀ ਏਨਾ ਜ਼ਿਆਦਾ ਨਹੀਂ ਸੀ ਹੋਇਆ,ਜਿੰਨਾ ਇਹ ਅੱਜ ਦੀ ਰਾਤ ਹੋ ਗਿਆ ਹੈ।
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਪਹਿਰੇਦਾਰੀ ਕਰਦੇ ਹੋਏ ਸਾਬਕਾ ਸਰਪੰਚ ਸੁਖਵਿੰਦਰ ਸਿਮਘ ਗੱਟੀ ਅਤੇ ਪੁਲੀਸ ਮੁਲਾਜ਼ਮ- ਫੋਟੋ ਪੰਜਾਬੀ ਟ੍ਰਿਬਿਊਨ
ਗੱਟਾ ਮੁੰਡੀ ਕਾਸੂ, ਜਿਆਣੀਆਂ ਚਾਹਲ, ਗਿੱਦੜਪਿੰਡੀ, ਮੁੰਡੀ ਚੋਲੀਆ, ਪਿੱਪਲਾਂ ਵਾਲੀ ਅਤੇ ਮਹਿਰਾਜ ਪਿੰਡਾਂ ਦੇ ਲੋਕਾਂ ਨੇ ਧੁੱਸੀ ਬੰਨ੍ਹ ਨੂੰ ਖਤਰਾ ਦੇਖਦਿਆਂ ਰਾਤ ਨੂੰ ਪਹਿਰਾ ਦਿੱਤਾ। ਗੱਟੀ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੱਟੀ ਨੇ ਦੱਸਿਆ ਕਿ ਡਰੇਨਜ਼ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਨਾਲ ਪਹਿਰਾਂ ਦਿੰਦੇ ਰਹੇ ਤੇ ਥਾਣਾ ਲੋਹੀਆਂ ਦੇ ਐਸਐਚਓ ਸਮੇਤ ਹੋਰ ਪੁਲੀਸ ਜਵਾਨ ਬੰਨ੍ਹ ਦੀ ਪਹਿਰੇਦਾਰੀ ਕਰਦੇ ਰਹੇ।
ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੱਟੀ ਨੇ ਦੱਸਿਆ ਕਿ ਦਿਨ ਵੇਲੇ ਉਨ੍ਹਾਂ ਨੇ ਲੋਕਾਂ ਨੂੰ ਨਾਲ ਲੈ ਕੇ ਧੁੱਸੀ ਬੰਨ੍ਹ ’ਤੇ ਮੀਂਹ ਨਾਲ ਪਈਆਂ ਘਰਾਲਾਂ ਨੂੰ ਪੂਰ ਕੇ ਬੰਨ੍ਹ ਮਜ਼ਬੂਤ ਕੀਤਾ ਸੀ।
ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੰਡੀ ਕਾਲੂ ਨੇੜੇ ਚਿੱਟੀ ਵੇਈਂ ਸਤਲੁਜ ਦਰਿਆ ਵਿੱਚ ਮਿਲ ਜਾਂਦੀ ਹੈ। ਐਤਕੀਂ ਮੀਂਹ ਜ਼ਿਆਦਾ ਪੈਣ ਕਾਰਨ ਚਿੱਟੀ ਵੇਈਂ ਵਿੱਚ ਵੀ ਉਪਰ ਦੀ ਪਾਣੀ ਵਗ ਰਿਹਾ ਹੈ ਤੇ ਇਹ ਸਾਰਾ ਸਤਲੁਜ ਦਰਿਆ ਵਿੱਚ ਜਾ ਰਿਹਾ ਹੈ। ਸਤਲੁਜ ਵਿੱਚ ਰਾਤ ਨੂੰ ਪਾਣੀ ਦਾ ਪੱਧਰ ਵੱਧਣ ਲੱਗ ਪਿਆ ਸੀ। ਰਾਤੀਂ 9 ਵਜੇ ਗਿੱਦੜਪਿੰਡੀ ਪੁਲ ’ਤੇ ਦਰਿਆ ਵਿਚ ਪਾਣੀ 1 ਲੱਖ 70 ਹਜ਼ਾਰ ਕਿਊਸਿਕ ਸੀ ਜਿਹੜਾ ਰਾਤ 12 ਵਜੇ ਵੱਧ ਕੇ 1 ਲੱਖ 83 ਹਜ਼ਾਰ 200 ਤੋਂ ਪਾਰ ਹੋ ਗਿਆ ਪਰ ਅੱਜ ਸਵੇਰੇ 7 ਵਜੇ ਪਾਣੀ  2 ਲੱਖ ਕਿਊਸਿਕ ਨੂੰ ਪਾਰ ਕਰ ਗਿਆ ਹੈ।
ਫਿਲੌਰ ਪੁਲ ’ਤੇ ਸਤਲੁਜ ਦਰਿਆ ਵਿੱਚ ਸ਼ਾਮ 5 ਵਜੇ 93 ਹਾਜ਼ਰ 485 ਕਿਊਸਿਕ ਪਾਣੀ ਵਗ ਰਿਹਾ ਸੀ ਜਦ ਕਿ ਰਾਤ 12 ਵਜੇ ਇਹ ਘਟ ਕੇ 74 ਹਜ਼ਾਰ 533 ਕਿਊਸਿਕ ’ਤੇ ਆ ਗਿਆ ਸੀ।ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਚਿੱਟੀ ਵੇਈਂ ਦੇ ਰਲਣ ਤੋਂ ਬਾਅਦ ਹੀ 2 ਲੱਖ 3 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਡਰੇਨਜ਼ ਵਿਭਾਗ ਦੇ ਐਕਸੀਅਨ ਸਿਰਤਾਜ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਅਜੇ ਧੁੱਸੀ ਬੰਨ੍ਹ ਤੋਂ ਨੀਵਾਂ ਵਗ ਰਿਹਾ ਹੈ।ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਦੀ ਮਜ਼ਬੂਤੀ ਅਤੇ ਨਜ਼ਰਸਾਨੀ ਕਰਨ ਵਿੱਚ ਵਿਭਾਗ ਦੇ ਐਸਡੀਓ ਤੇ ਜੇਈ ਅਤੇ ਆਲੇ ਦੁਆਲੇ ਪਿੰਡਾਂ ਦੇ ਲੋਕ ਦੇਰ ਰਾਤ ਬੰਨ੍ਹ ’ਤੇ ਹੀ ਪਹਿਰੇਦਾਰੀ ਕਰ ਰਹੇ ਸਨ।
Advertisement
Tags :
GidderpindiPunjab flood situationPunjab Flood Updateਜਲੰਧਰ:ਪੰਜਾਬਪੰਜਾਬ ਹਡ਼੍ਹਾਂ ਦੇ ਹਾਲਾਤਮੀਂਹ ਦੀ ਮਾਰ
Show comments