ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਆਸ ਦਰਿਆ ’ਚ ਲਗਾਤਾਰ ਵਧ ਰਿਹੈ ਪਾਣੀ ਦਾ ਪੱਧਰ

ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਡੁੱਬੀ
ਬਿਆਸ ਦਰਿਆ ਵਿੱਚ ਵਧਿਆ ਹੋਇਆ ਪਾਣੀ ਦਾ ਪੱਧਰ।
Advertisement
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਦੀਆ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਅੱਜ ਸ਼ਾਮ ਕਰੀਬ ਪੰਜ ਵਜੇ ਤੱਕ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਕੇ ਲਗਾਤਾਰ ਵਧਣ ਕਾਰਨ ਰੈੱਡ ਅਲਰਟ ਨਿਸ਼ਾਨ ’ਤੇ ਪੁੱਜ ਗਿਆ।

ਪ੍ਰਾਪਤ ਸੂਚਨਾ ਅਨੁਸਾਰ ਅੱਜ ਸ਼ਮ 5:00 ਵਜੇ ਤੱਕ 2,30,743 ਕਿਊਸਿਕ ਪਾਣੀ ਚੱਲ ਰਿਹਾ ਸੀ। ਹੈੱਡ ’ਤੇ ਤਾਇਨਾਤ ਗੇਜ ਰੀਡਰ ਉਮੈਦ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ 6 ਵਜੇ ਤੱਕ ਬਿਆਸ ਦਰਿਆ ਵਿਚ ਪਾਣੀ ਦਾ ਵਹਾਅ 210000 ਕਿਊਸਿਕ ਦੇ ਕਰੀਬ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਤੋ ਕਾਫੀ ਉਪਰ ਹੈ ਪਰ ਅੱਜ ਸਵੇਰੇ 8 ਵਜੇ ਮੀਟਰ ਦੀ ਰੀਡਿੰਗ 742.20 ਹੋ ਗਈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 125000 ਕਿਉਸਿਕ ਦੇ ਕਰੀਬ ਵੱਧ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਚੱਲਣਾ ਸ਼ੁਰੂ ਹੋ ਚੁੱਕਾ ਹੈ।

Advertisement

ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਹੈ। ਨੇੜਲੇ ਪਿੰਡਾ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਡੇਰਾ ਰਾਧਾ ਸੁਆਮੀ ਬਿਆਸ ਨੂੰ ਜਾਂਦੀ ਸੜਕ ’ਤੇ ਵੀ ਦਰਿਆ ਦੇ ਕਿਨਾਰਿਆਂ ’ਤੇ ਦੀ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ। ਸਬ ਡਵੀਜ਼ਨ ਬਾਬਾ ਬਕਾਲਾ ਦੇ ਪਿੰਡ ਕੋਟ ਮਹਿਤਾਬ, ਵਜ਼ੀਰ ਭੁੱਲਰ, ਬੁੱਢਾ ਥੇਹ, ਸੇਰੋਂ ਬਾਘਾ, ਸਮੇਤ ਕਈ ਪਿੰਡਾ ਦੇ ਖੇਤਾਂ ਵਿਚ ਪਾਣੀ ਭਰ ਚੁੱਕਾ ਹੈ।

Advertisement
Tags :
Punjab Flood UpdatePunjabi tribune latestpunjabi tribune updateਪੰਜਾਬ ਹਡ਼੍ਹਪੰਜਾਬੀ ਖ਼ਬਰਾਂਮਾਝਾ-ਦੋਆਬਾ
Show comments