ਵੋਟ ਚੋਰ ਗੱਦੀ ਛੋੜ: ਪੰਜ ਹਜ਼ਾਰ ਦਸਤਖ਼ਤਾਂ ਵਾਲੇ ਫਾਰਮ ਸੌਂਪੇ
ਲੋਕਤੰਤਰ ਦੀ ਲੜਾਈ ਵਿੱਚ ਸਾਹੀ ਨੇ ਦਸੂਹਾ ਹਲਕੇ ਤੋਂ ਵੱਡੀ ਭੂਮਿਕਾ ਨਿਭਾਈ: ਰਾਜਾ ਵੜਿੰਗ
Advertisement
ਹਲਕਾ ਦਸੂਹਾ ਦੇ ਸਰਗਰਮ ਕਾਂਗਰਸੀ ਨੇਤਾ ਤਰਲੋਕ ਸਿੰਘ ਸਾਹੀ ਵੱਲੋਂ ਪਾਰਟੀ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਵੋਟ ਚੋਰ ਗੱਦੀ ਛੋੜ’ ਤਹਿਤ ਅੱਜ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਾਹੀ ਨੇ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੇ ਦਸਤਖ਼ਤਾਂ ਵਾਲੇ ਫਾਰਮ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਪਾਰਟੀ ਪ੍ਰਧਾਨ ਨੂੰ ਸੌਂਪੇ।
ਤਰਲੋਕ ਸਿੰਘ ਸਾਹੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਜਨ ਅੰਦੋਲਨ ਨੂੰ ਦਸੂਹਾ ਹਲਕੇ ਦੇ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਜਿਸ ਤੋਂ ਇਹ ਸਾਫ ਹੈ ਕਿ ਲੋਕ ਲੋਕਤੰਤਰ ਦੀ ਮਜ਼ਬੂਤੀ ਅਤੇ ਸੱਚਾਈ ਦੇ ਨਾਲ ਖੜ੍ਹੇ ਹਨ। ਰਾਜਾ ਵੜਿੰਗ ਨੇ ਸਾਹੀ ਵੱਲੋਂ ਜਾਗਰੂਕਤਾ ਪੈਦਾ ਕਰਨ ਲਈ ਅਭਿਆਨ ਨੂੰ ਹਲਕੇ ਦੇ ਹਰ ਪਿੰਡ ਤੱਕ ਪਹੁੰਚਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਨਾ ਅਤੇ ਲੋਕਤੰਤਰ ਦੀ ਸੁਰੱਖਿਆ ਲਈ ਲੜਾਈ ਨੂੰ ਅੱਗੇ ਵਧਾਉਣਾ ਹੈ। ਇਸ ਮੌਕੇ ਅਸ਼ਿਵਨ ਭੱਲਾ, ਹਨੀ ਜੋਸ਼ੀ ਅਤੇ ਸਿਮਰਨਜੀਤ ਸਿੰਘ ਸਾਹੀ ਹਾਜ਼ਰ ਸਨ।
Advertisement
Advertisement