ਮਹਾਰਾਜਾ ਰਣਜੀਤ ਸਿੰਘ ਦੀ ਯਾਦ ’ਚ ਵਾਲੀਬਾਲ ਟੂਰਨਾਮੈਂਟ
ਜਲੰਧਰ: ਭਾਈ ਤਾਰੂ ਸਿੰਘ ਯੂਥ ਕਲੱਬ ਆਦਮਪੁਰ ਵੱਲੋਂ ਐੱਨਆਰਆਈ ਵੀਰਾਂ ਤੇ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਗੁਰਦੁਆਰਾ ਤਪਸਰ ਸਾਹਿਬ (ਬਖੂਹਾਂ) ਪਿੰਡ ਖੁਰਦਪੁਰ ਨੇੜੇ ਬਿਜਲੀ ਘਰ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ’ਚ ਵਾਲੀਬਾਲ ਟੂਰਨਾਮੈਂਟ ਕਰਵਾਇਆ...
Advertisement
ਜਲੰਧਰ: ਭਾਈ ਤਾਰੂ ਸਿੰਘ ਯੂਥ ਕਲੱਬ ਆਦਮਪੁਰ ਵੱਲੋਂ ਐੱਨਆਰਆਈ ਵੀਰਾਂ ਤੇ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਗੁਰਦੁਆਰਾ ਤਪਸਰ ਸਾਹਿਬ (ਬਖੂਹਾਂ) ਪਿੰਡ ਖੁਰਦਪੁਰ ਨੇੜੇ ਬਿਜਲੀ ਘਰ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ’ਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਉੱਪ ਪ੍ਰਧਾਨ ਸੋਨੂ ਨੇ ਦੱਸਿਆ ਕਿ ਫਾਈਨਲ ਮੁਕਾਬਲੇ ’ਚ ਪਿੰਡ ਖੋਖ਼ਰ ਦੀ ਟੀਮ ਨੇ ਬਿਨੇਵਾਲ ਦੀ ਟੀਮ ਹਰਾ ਕੇ ਟੂਰਨਾਮੈਂਟ ’ਤੇ ਕਬਜ਼ਾ ਕੀਤਾ। ਸਿਮਰਨਜੀਤ ਸਿੰਘ ਮਾਨ ਅਤੇ ਹਰਵਿੰਦਰ ਸਿੰਘ ਸੋਨੂ ਨੇ ਜੇਤੂ ਤੇ ਉੱਪ ਜੇਤੂ ਟੀਮ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਆ। ਟੂਰਨਾਮੈਂਟ ’ਚ ਇਨਾਮ ਸੈਮ ਯੂਐੱਸਏ ਵੱਲੋਂ ਸਪਾਂਸਰ ਕੀਤੇ ਗਏ। ਇਸ ਮੌਕੇ ਇਸ ਮੌਕੇ ਬਲਰਾਜ ਸਿੰਘ ਖਜਾਂਨਚੀ, ਹਨੀ ਸਕੱਤਰ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement