ਢਾਹਾਂ ਕਲੇਰਾਂ ’ਚ ਟੀਕਾਕਰਨ ਕੈਂਪ ਸ਼ੁਰੂ
ਬੱਚਿਆਂ ਦਾ ਚੈੱਕਅੱਪ ਕਾਰਡ ਮੁਫ਼ਤ ਬਣੇਗਾ
Advertisement
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ 15 ਅਕਤੂਬਰ ਤੱਕ ਚੱਲਣ ਵਾਲਾ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਕੈਂਪ ਅਤੇ ਬੱਚਿਆਂ ਦੀ ਜਾਂਚ ਤੇ ਬਿਮਾਰੀਆਂ ਦਾ ਟੀਕਾਕਰਨ ਕੈਂਪ ਅੱਜ ਤੋਂ ਸ਼ਰੂ ਹੋ ਗਿਆ ਹੈ। ਕੈਂਪ ਦਾ ਉਦਘਾਟਨ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਪ੍ਰਬੰਧਕੀ ਟਰੱਸਟ ਨੇ ਕੀਤਾ।
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਦੱਸਿਆ ਇਸ ਕੈਂਪ ਵਿਚ ਪੇਟ ਦੇ ਰੋਗਾਂ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ. (ਲੈਪਰੋਸਕੋਪਿਕ ਸਰਜਨ) ਅਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ.ਡੀ. ਮਰੀਜ਼ਾਂ ਦਾ ਚੈੱਕਅੱਪ ਕਰਕੇ ਇਲਾਜ ਕਰਨਗੇ । ਹਸਪਤਾਲ ਵਿਖੇ ਕੈਂਪ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
Advertisement
ਜਰਨਲ ਅਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਨੇ ਦੱਸਿਆ ਸਰਜਰੀ ਵਿਭਾਗ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਮੁਫਤ ਹੈ। ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਨੇ ਦੱਸਿਆ ਕਿ 15 ਦਿਨਾਂ ਕੈਂਪ ਦੌਰਾਨ ਬੱਚਿਆਂ ਦਾ ਚੈੱਕਅੱਪ ਕਾਰਡ ਮੁਫ਼ਤ ਬਣੇਗਾ।
Advertisement