ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਰਸ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ

ਪੱਤਰ ਪ੍ਰੇਰਕ ਜਲੰਧਰ, 28 ਸਤੰਬਰ ਪਿੰਡ ਉਦੇਸੀਆਂ ਵਿੱਚ ਸਾਈਂ ਜੁਮਲੇ ਸ਼ਾਹ ਦਾ 57ਵਾਂ ਤਿੰਨ ਰੋਜ਼ਾ ਉਰਸ ਨਗਰ ਵਾਸੀਆਂ, ਇਲਾਕਾ ਵਾਸੀਆਂ, ਗ੍ਰਾਮ ਪੰਚਾਇਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾ ਦੀ ਦੇਖ-ਰੇਖ ਹੇਠ ਅਮਿਟ ਯਾਦਾਂ ਛੱਡਦਾ ਸਮਾਪਤ...
ਮੇਲੇ ਦੌਰਾਨ ਕੱਵਾਲ ਦਰਬਾਰ ਵਿੱਚ ਹਾਜ਼ਰੀ ਲਗਵਾਉਂਦੇ ਹੋਏ। -ਫੋਟੋ: ਸਰਬਜੀਤ ਸਿੰਘ
Advertisement

ਪੱਤਰ ਪ੍ਰੇਰਕ

ਜਲੰਧਰ, 28 ਸਤੰਬਰ

Advertisement

ਪਿੰਡ ਉਦੇਸੀਆਂ ਵਿੱਚ ਸਾਈਂ ਜੁਮਲੇ ਸ਼ਾਹ ਦਾ 57ਵਾਂ ਤਿੰਨ ਰੋਜ਼ਾ ਉਰਸ ਨਗਰ ਵਾਸੀਆਂ, ਇਲਾਕਾ ਵਾਸੀਆਂ, ਗ੍ਰਾਮ ਪੰਚਾਇਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾ ਦੀ ਦੇਖ-ਰੇਖ ਹੇਠ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਉਰਸ ਦੇ ਪਹਿਲੇ ਦਨਿ ਦਰਬਾਰ ਵਿਚ ਚਿਰਾਗ ਬੀਬੀ ਸ਼ਰਾਫਾ ਜੀ, ਸੰਤ ਮਹਾਪੁਰਸ਼ਾਂ ਅਤੇ ਸੰਗਤਾਂ ਵੱਲੋਂ ਰੋਸ਼ਨ ਕੀਤੇ ਗਏ। ਇਸ ਦੌਰਾਨ ਕਰਾਮਤ ਅਲੀ ਕੱਵਾਲ, ਸਲਾਮਤ ਅਲੀ ਕੱਵਾਲ, ਹਰਮੇਸ਼ ਰੰਗੀਲ ਕੱਵਾਲ, ਸ਼ੌਕਤ ਅਲੀ ਮੂਨਾ ਕੱਵਾਲ, ਕੁਲਦੀਪ ਗੁਲਾਮ ਕਾਦਰੀ ਕੱਵਾਲ, ਮੁਹਮੰਦ ਅਸ਼ੀਸ ਕੱਵਾਲ ਨੇ ਕਲਾਮ ਪੇਸ਼ ਕੀਤੇ। ਦੂਜੇ ਦਨਿ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬੀਬੀ ਸ਼ਰੀਫਾ ਜੀ ਵੱਲੋਂ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਰਣਜੀਤ ਸਿੰਘ ਡਿਗਾਣਾ, ਸੰਤ ਜਨਕ ਜੀ ਡੇਰਾ ਸੰਤ ਬਾਬਾ ਭਾਗ ਸਿੰਘ ਜਬੜ, ਮਹੰਤ ਕਿਰਨਾ, ਬੀਬੀ ਦੀਪਕਾ, ਮਹੰਤ ਸੋਨੀਆ ਜੰਡੂਸਿੰਘਾ, ਸੰਤ ਇੰਦਰ ਦਾਸ, ਸੰਤ ਮਹਿੰਦਰ ਦਾਸ, ਬਾਬਾ ਮੋਹਨਾ ਸੱਲਾ, ਸਵਾਮੀ ਰਾਮ ਭਾਰਤੀ ਆਦਮਪੁਰ ਵਾਲੇ ਸਮੇਤ ਹੋਰ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਪਵਨ ਕੁਮਾਰ ਟੀਨੂ ਵੀ ਵਿਸ਼ੇਸ਼ ਤੌਰ’ਤੇ ਪਹੁੰਚੇ। ਇਸ ਉਪਰੰਤ ਕੱਵਾਲਾਂ ਨੇ ਦਰਬਾਰ ਵਿਚ ਦੇਰ ਰਾਤ ਤੱਕ ਹਾਜ਼ਰੀ ਲਗਵਾਈ। ਮੇਲੇ ਦੇ ਤੀਸਰੇ ਦਨਿ ਸਰਦਾਰ ਅਲੀ, ਕਮਲ ਖਾਨ, ਬੂਟਾ ਮੁਹੰਮਦ, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਰਾਜਣ, ਸੋਹਣ ਸ਼ੰਕਰ, ਸਰਜੀਵਨ, ਦਨਿੇਸ਼ ਐਨਕਰ, ਆਸ਼ੂ ਚੋਪੜਾ ਸਮੇਤ ਅਨੇਕਾਂ ਗਾਇਕਾਂ ਨੇ ਸੂਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ।

Advertisement