ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਪੀਐੱਸਸੀ: 43ਵਾਂ ਰੈਂਕ ਲੈਣ ਵਾਲੇ ਆਸ਼ੀਸ਼ ਦਾ ਸਨਮਾਨ

ਪੱਤਰ ਪ੍ਰੇਰਕ ਦਸੂਹਾ, 10 ਜੁਲਾਈ ਇੱਥੇ ਯੂਨੀਅਨ ਪਬਲਿਕ ਸਰਵਿਸਜ਼ ਕਮਿਸ਼ਨ (ਯੂਪੀਐਸਸੀ) ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਜੇਸੀਡੀਏਵੀ ਕਾਲਜ ਦਸੂਹਾ ਦੇ ਵਿਦਿਆਰਥੀ ਆਸ਼ੀਸ਼ ਤੇਜੀ ਨੇ ਸਮੁੱਚੇ ਭਾਰਤ ਵਿੱਚੋਂ 43ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਦੀ ਅਗਵਾਈ ਹੇਠ...
ਆਸ਼ੀਸ਼ ਤੇਜ਼ੀ ਦਾ ਸਨਮਾਨ ਕਰਦੇ ਹੋਏ ਰਾਕੇਸ਼ ਮਹਾਜਨ ਤੇ ਹੋਰ। -ਫੋਟੋ: ਸੰਦਲ
Advertisement

ਪੱਤਰ ਪ੍ਰੇਰਕ

ਦਸੂਹਾ, 10 ਜੁਲਾਈ

Advertisement

ਇੱਥੇ ਯੂਨੀਅਨ ਪਬਲਿਕ ਸਰਵਿਸਜ਼ ਕਮਿਸ਼ਨ (ਯੂਪੀਐਸਸੀ) ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਜੇਸੀਡੀਏਵੀ ਕਾਲਜ ਦਸੂਹਾ ਦੇ ਵਿਦਿਆਰਥੀ ਆਸ਼ੀਸ਼ ਤੇਜੀ ਨੇ ਸਮੁੱਚੇ ਭਾਰਤ ਵਿੱਚੋਂ 43ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਦੀ ਅਗਵਾਈ ਹੇਠ ਆਸ਼ੀਸ਼ ਨੂੰ ਉਸ ਦੀ ਵਿਸ਼ੇਸ਼ ਉਪਲੱਬਧੀ ਲਈ ਸਨਮਾਨਿਆ ਗਿਆ। ਪ੍ਰਿੰ. ਮਹਾਜਨ ਨੇ ਦੱਸਿਆ ਕਿ ਆਸ਼ੀਸ਼ ਨੇ ਬਾਰ੍ਹਵੀਂ ਜਮਾਤ ਅਤੇ ਬੀਏ ਮੈਥੇਮੈਟਿਕਸ, ਇਕਨੌਮਿਕਸ ਅਤੇ ਇਲੈਕਟਿਵ ਇੰਗਲਿਸ਼ ਵਿਸ਼ਿਆਂ ਨਾਲ ਪਾਸ ਕੀਤੀ ਹੈ। ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਮੋਹਰੀ ਰਹਿਣ ਵਾਲੇ ਆਸ਼ੀਸ਼ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ ਯੂਪੀਐੱਸਸੀ ਦੀ ਪ੍ਰੀਖਿਆ ਵਿੱਚੋਂ 43ਵਾਂ ਰੈਂਕ ਹਾਸਲ ਕਰਨਾ ਕਾਲਜ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪ੍ਰੋ. ਨਿਵੇਦਕਾ, ਰਜਿਸਟਰਾਰ ਡਾ. ਸ਼ੀਤਲ ਸਿੰਘ, ਪ੍ਰੋ. ਭਾਨੂੰ ਗੁਪਤਾ, ਡਾ. ਦੀਪਕ ਕੁਮਾਰ, ਡਾ. ਅੰਨੂ ਬਜਾਜ ਅਤੇ ਦਫ਼ਤਰ ਨਿਗਰਾਨ ਅਸ਼ੋਕ ਕੁਮਾਰ ਮੌਜੂਦ ਸਨ।

Advertisement