ਪੰਜਾਬ ਰੋਡਵੇਜ਼ ਰਿਟਾਇਰਡ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇੱਕਤਰਤਾ
ਪੰਜਾਬ ਰੋਡਵੇਜ਼ ਰਿਟਾਇਰਡ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਕੁਲਦੀਪ ਸਿੰਘ ਅਜੜਾਮ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿੱਚ ਹੋਈ। ਮੀਟਿੰਗ ’ਚ ਜਥੇਬੰਦੀ ਦੇ ਬਾਨੀ ਸਵਰਗੀ ਰਤਨ ਚੰਦ ਭਾਰਦਵਾਜ ਦੇ ਬੇਟੇ ਰਵਿੰਦਰ ਕੁਮਾਰ ਭਾਰਦਵਾਜ ਉਚੇਚੇ ਤੌਰ ’ਤੇ ਹਾਜ਼ਰ ਹੋਏ ਅਤੇ ਜਥੇਬੰਦੀ ਅਤੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ੀ ਭੇਟ ਕੀਤੀ। ਜਥੇਬੰਦੀ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਗਿੱਲ, ਮਹਿੰਦਰ ਕੁਮਾਰ, ਅਵਤਾਰ ਸਿੰਘ ਸ਼ੇਰਪੁਰੀ, ਰਾਜਿੰਦਰ ਸਿੰਘ, ਗਿਆਨ ਸਿੰਘ ਭਲੇਠੂ, ਗੁਰਬਖਸ਼ ਸਿੰਘ ਮਨਕੋਟੀਆ ਅਤੇ ਅਵਤਾਰ ਸਿੰਘ ਝਿੰਗੜ ਨੇ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ 58 ਫ਼ੀਸਦੀ ਡੀ.ਏ ਦਿੱਤਾ ਜਾਵੇ, ਹੜ੍ਹ ਪੀੜਤਾਂ ਦੀ ਮੱਦਦ ਲਈ ਠੋਸ ਕਦਮ ਚੁੱਕੇ ਜਾਣ, ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮੰਗਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।