ਮੈਰਾਥਨ ਨਾਲ ਏਕਤਾ ਦਿਵਸ ਮਨਾਇਆ
ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੇ 150ਵੀਂ ਜੈਅੰਤੀ ’ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਮੀਤ ਸਿੰਘ ਵਿੱਕੀ ਦੀ ਅਗਵਾਈ ਵਿੱਚ ਭਾਜਪਾ ਕਾਰਕੁੰਨਾਂ ਅਤੇ ਸ੍ਰੀ ਗੁਰੂ ਹਰਿਗੋਬਿੰਦ ਖੇਡ ਸਟੇਡੀਅਮ ਡੱਲੀ ਭੋਗਪੁਰ ਦੇ ਖਿਡਾਰੀਆਂ ਨੇ ਤਿਰੰਗੇ ਝੰਡੇ ਹੱਥਾਂ ਵਿੱਚ ਫੜ ਕੇ ਖੇਡ...
Advertisement
ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੇ 150ਵੀਂ ਜੈਅੰਤੀ ’ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਮੀਤ ਸਿੰਘ ਵਿੱਕੀ ਦੀ ਅਗਵਾਈ ਵਿੱਚ ਭਾਜਪਾ ਕਾਰਕੁੰਨਾਂ ਅਤੇ ਸ੍ਰੀ ਗੁਰੂ ਹਰਿਗੋਬਿੰਦ ਖੇਡ ਸਟੇਡੀਅਮ ਡੱਲੀ ਭੋਗਪੁਰ ਦੇ ਖਿਡਾਰੀਆਂ ਨੇ ਤਿਰੰਗੇ ਝੰਡੇ ਹੱਥਾਂ ਵਿੱਚ ਫੜ ਕੇ ਖੇਡ ਸਟੇਡੀਅਮ ਵਿੱਚ ਮੈਰਾਥਨ ਦੌੜ ਦੌੜੀ।
ਇਸ ਮੌਕੇ ਖੇਡ ਸਟੇਡੀਅਮ ਦੇ ਕੋਚ ਨਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਤੋਂ ਇਲਾਵਾ ਭਾਜਪਾ ਆਗੂ ਮਨਮੀਤ ਸਿੰਘ ਵਿੱਕੀ, ਸੌਰਵ ਟੰਡਨ, ਮਨਜੀਤ ਸਿੰਘ ਡੀ ਐੱਸ ਪੀ, ਸਰਬਜੀਤ ਸਿੰਘ ਸਾਬੀ, ਪਰਮਿੰਦਰ ਸਿੰਘ ਰਾਣਾ ,ਪਰਵਿੰਦਰ ਸਿੰਘ ਸਾਬੀ, ਬਲਵੰਤ ਸਿੰਘ ਕਾਹਲੋਂ, ਸਤਨਾਮ ਸਿੰਘ, ਪਰਾਸ਼ਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੇ ਦੇਸ਼ ਵਿਚਲੀਆਂ ਅਣਗਣਿਤ ਛੋਟੀਆਂ ਵੱਡੀਆਂ ਰਿਆਸਤਾਂ ਨੂੰ ਤੋੜ ਕੇ ਭਾਰਤ ਦੇਸ਼ ਵਿੱਚ ਸ਼ਾਮਲ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਕੇ ਦੇਸ਼ ਦੇ ਸਰਬਪੱਖੀ ਵਿਕਾਸ ਦਾ ਰਾਹ ਪੱਧਰਾ ਕੀਤਾ, ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ।
Advertisement
Advertisement
