ਬਿਸ਼ਨੋਈ ਗੈਂਗ ਦੇ ਨਾਂ ’ਤੇ ਦੋ ਦੁਕਾਨਦਾਰਾਂ ਤੋਂ ਫਿਰੌਤੀ ਮੰਗੀ
ਸਥਾਨਕ ਪੁਲੀਸ ਨੇ ਵਟਸਐਪ ਮੈਸੇਜ ਰਾਹੀਂ ਸ਼ਹਿਰ ਦੇ ਦੋ ਦੁਕਾਨਦਾਰਾਂ ਤੋਂ ਪੰਜ ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਕਾਦੀਆਂ ਵਿੱਚ ਐੱਫਆਈਆਰ ਦਰਜ ਕੀਤਪ ਹੈ। ਸ਼ਰਨਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲੀਲ੍ਹ ਕਲਾਂ ਤੇ ਲਵਿਸ਼...
Advertisement
ਸਥਾਨਕ ਪੁਲੀਸ ਨੇ ਵਟਸਐਪ ਮੈਸੇਜ ਰਾਹੀਂ ਸ਼ਹਿਰ ਦੇ ਦੋ ਦੁਕਾਨਦਾਰਾਂ ਤੋਂ ਪੰਜ ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਕਾਦੀਆਂ ਵਿੱਚ ਐੱਫਆਈਆਰ ਦਰਜ ਕੀਤਪ ਹੈ। ਸ਼ਰਨਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲੀਲ੍ਹ ਕਲਾਂ ਤੇ ਲਵਿਸ਼ ਅਰੋੜਾ ਪੁੱਤਰ ਨਰੇਸ਼ ਕੁਮਾਰ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਕਾਦੀਆਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕਿਸੇ ਵਿਦੇਸ਼ੀ ਨੰਬਰ ਤੋਂ ਪੰਜਾਬੀ ਵਿੱਚ ਮੈਸੇਜ ਕਰਦਿਆਂ ਖ਼ੁਦ ਨੂੰ ਲਾਡੀ ਕਿੰਗ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਅਤੇ ਦੁਕਾਨਦਾਰਾਂ ਨੂੰ ਇੱਕ-ਦੋ ਦਿਨ ਵਿੱਚ ਪੰਜ ਲੱਖ ਦਾ ਪ੍ਰਬੰਧ ਕਰਨ ਲਈ ਕਿਹਾ। ਫਿਰੌਤੀ ਨਾ ਦੇਣ ’ਤੇ ਮੁਲਜ਼ਮ ਨੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਥਾਣਾ ਕਾਦੀਆਂ ਵਿੱਚ ਐੱਫਆਈਆਰ ਦਰਜ ਕਰਨ ਮਗਰੋਂ ਏਐੱਸਆਈ ਸੁਰਜੀਤ ਸਿੰਘ ਨੂੰ ਮਾਮਲੇ ਦੀ ਤਫ਼ਤੀਸ਼ ਸੌਂਪ ਦਿੱਤੀ ਹੈ।
Advertisement
Advertisement