ਢਾਈ ਕਿਲੇ ਗਾਂਜੇ ਸਣੇ ਦੋ ਯਾਤਰੀ ਗ੍ਰਿਫ਼ਤਾਰ
ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ ਦੋ ਯਾਤਰੀਆਂ ਨੂੰ ਸ਼ੈਂਪੂ ਦੀਆਂ ਬੋਤਲਾਂ ਵਿੱਚ ਛੁਪਾ ਕੇ 2.5 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ (ਗਾਂਜਾ) ਲਿਆਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ...
Advertisement
ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ ਦੋ ਯਾਤਰੀਆਂ ਨੂੰ ਸ਼ੈਂਪੂ ਦੀਆਂ ਬੋਤਲਾਂ ਵਿੱਚ ਛੁਪਾ ਕੇ 2.5 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ (ਗਾਂਜਾ) ਲਿਆਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਡਰੱਗ ਬਾਜ਼ਾਰ ਵਿੱਚ ਦੋ ਕਰੋੜ ਤੋਂ ਵੱਧ ਹੈ। ਦੋਵੇਂ ਮੁਲਜ਼ਮ ਇੰਡੋ-ਥਾਈ ਏਅਰਲਾਈਨਜ਼ ਦੀ ਉਡਾਣ ਰਾਹੀ ਬੈਂਕਾਕ ਤੋਂ ਆਏ ਸਨ। ਨਸ਼ੀਲੇ ਪਦਾਰਥ ਟੀਨ ਦੇ ਡੱਬਿਆਂ ਅਤੇ ਸ਼ੈਂਪੂ ਦੀਆਂ ਬੋਤਲਾਂ ਦੇ ਅੰਦਰ ਲੁਕਾਏ ਗਏ ਸਨ। ਦੋਵਾਂ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ 30 ਸਤੰਬਰ ਨੂੰ ਬੈਂਕਾਕ ਤੋਂ ਕੁਆਲਾਲੰਪੁਰ ਰਾਹੀਂ ਆਏ ਇੱਕ ਯਾਤਰੀ ਤੋਂ 2.09 ਕਰੋੜ ਦੀ ਕੀਮਤ ਦਾ 2.095 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਸੀ।
Advertisement
Advertisement