ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਰ ਪੁਲੀਸ ਚੌਕੀ ਨਾਲ ਟਕਰਾਉਣ ਕਾਰਨ ਦੋ ਹਲਾਕ

ਡਿਊਟੀ ’ਤੇ ਤਾਇਨਾਤ ਏਐੱਸਆਈ ਸਣੇ ਚਾਰ ਗੰਭੀਰ ਜ਼ਖ਼ਮੀ;
ਜਲੰਧਰ-ਪਠਾਨਕੋਟ ਰੋਡ ’ਤੇ ਹਾਦਸੇ ਦੌਰਾਨ ਨੁਕਸਾਨੀ ਕਾਰ।
Advertisement

ਇੱਥੇ ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਕਸਬਾ ਮਾਨਸਰ ਨੇੜੇ ਤੇਜ਼ ਰਫ਼ਤਾਰ ਕਾਰ ਪੰਜਾਬ-ਹਿਮਾਚਲ ਬੈਰੀਅਰ ਕੋਲ ਸੜਕ ਕਿਨਾਰੇ ਬਣੀ ਐਕਸਾਈਜ਼ ਵਿਭਾਗ ਦੀ ਪੁਲੀਸ ਚੌਕੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਡਿਊਟੀ ’ਤੇ ਤਾਇਨਾਤ ਥਾਣੇਦਾਰ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮਨਦੀਪ ਕਲਸੀ (39) ਅਤੇ ਤਰੁਣ (32) ਵਜੋਂ ਹੋਈ ਹੈ। ਮੌਕੇ ’ਤੇ ਪੁੱਜੀ ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਨਦੀਪ ਕਲਸੀ ਆਪਣੇ ਭਰਾ ਦੀਪਕ ਕਲਸੀ, ਸਾਲੇ ਸਾਹਿਲ ਅਤੇ ਦੋ ਦੋਸਤਾਂ ਤਰੁਣ ਤੇ ਹਰੀ ਓਮ ਨਾਲ ਕਾਰ ’ਚ ਪਠਾਨਕੋਟ ਤੋਂ ਜਲੰਧਰ ਆ ਰਿਹਾ ਸੀ ਕਿ ਜਦੋਂ ਉਹ ਐਕਸਾਈਜ਼ ਵਿਭਾਗ ਦੀ ਪੁਲੀਸ ਚੌਕੀ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਉੱਥੇ ਲੱਗੇ ਬੈਰੀਕੇਡਾਂ ਤੇ ਡਿਵਾਈਡਰਾਂ ਨਾਲ ਟਕਰਾਉਣ ਮਗਰੋਂ ਪੁਲੀਸ ਚੌਕੀ ਨਾਲ ਜਾ ਟਕਰਾਈ। ਇਸ ਕਾਰਨ ਕਾਰ ਸਵਾਰ ਮਨਦੀਪ ਕਲਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਰੁਣ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਜਦਕਿ ਕਾਰ ਸਵਾਰ ਦੀਪਕ ਕਲਸੀ, ਸਾਹਿਲ, ਹਰੀ ਓਮ ਅਤੇ ਚੌਕੀ ਵਿੱਚ ਤਾਇਨਾਤ ਏਐੱਸਆਈ ਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਵਾਪਰਿਆ ਹੈ। ਜ਼ਖਮੀ ਥਾਣੇਦਾਰ ਦੇ ਬਿਆਨਾਂ ’ਤੇ ਕਾਰ ਡਰਾਈਵਰ ਸਾਹਿਲ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement