150 ਗ੍ਰਾਮ ਗਾਂਜਾ ਸਣੇ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਨਸ਼ਾ ਕਰਦੇ 15 ਵਿਅਕਤੀ ਰੰਗੇ ਹੱਥੀਂ ਕਾਬੂ
Advertisement
ਕਮਿਸ਼ਨਰੇਟ ਜਲੰਧਰ ਪੁਲੀਸ ਨੇ ਦੋ ਵੱਖ-ਵੱਖ ਕਾਰਵਾਈਆਂ ਕਰਦਿਆਂ 150 ਗ੍ਰਾਮ ਗਾਂਜਾ ਸਣੇ ਦੋ ਨਸ਼ਾ ਤਸਕਰਾਂ ਅਤੇ 15 ਵਿਅਕਤੀਆਂ ਨੂੰ ਨਸ਼ਾ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਜਲੰਧਰ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ ਆਕਰਸ਼ੀ ਜੈਨ, ਸੰਦੀਪ ਸਿੰਘ ਅਤੇ ਹੋਰ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਪੁਲੀਸ ਟੀਮ ਬਣਾਈ ਗਈ, ਜਿਸ ਨੇ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਾਜ਼ਮਾਂ ਦੀ ਪਛਾਣ ਢੋਲਾ ਰਾਮ ਪੁੱਤਰ ਰੱਤੀ ਰਾਮ, ਵਾਸੀ ਮਕਾਨ ਨੰਬਰ 1172 ਭੀਮ ਨਗਰ ਕਾਜੀ ਮੰਡੀ ਜਲੰਧਰ ਅਤੇ ਸੀਮਾ ਪਤਨੀ ਸੁਨੀਲ, ਵਾਸੀ ਤੰਦੂਰ ਵਾਲੀ ਗਲੀ ਭੀਮ ਨਗਰ ਕਾਜੀ ਮੰਡੀ ਜਲੰਧਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਢੋਲਾ ਰਾਮ ਕੋਲੋਂ ਪੁਲੀਸ ਨੇ 100 ਗ੍ਰਾਮ ਗਾਂਜਾ ਅਤੇ ਸੀਮਾ ਕੋਲੋਂ 50 ਗ੍ਰਾਮ ਗਾਂਜਾ ਬਰਾਮਦ ਕੀਤਾ। ਮੁਲਾਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ, ਜਲੰਧਰ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਪੰਜ ਮੁਕੱਦਮੇ ਦਰਜ ਹਨ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਹੋਰ ਕਾਰਵਾਈ ਦੌਰਾਨ ਥਾਣਾ ਰਾਮਾਮੰਡੀ ਜਲੰਧਰ ਦੀ ਪੁਲੀਸ ਟੀਮ ਨੂੰ ਸੂਹ ਮਿਲੀ ਸੀ ਕਿ ਪ੍ਰਤਾਪ ਪੈਲੇਸ ਲੱਧੇਵਾਲੀ ਚੌਕ ਨੇੜੇ PB08 ਰੈਸਟੋਰੈਟ ਲੱਧਟਵਾਲੀ ਵਿੱਚ ਕੁਝ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਮਾਰੂ ਹਥਿਆਰ ਵੀ ਹਨ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ 15 ਵਿਅਕਤੀਆਂ ਨੂੰ ਨਸ਼ਾ ਕਰਦਿਆਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਤਿਨ ਪੰਨੀਆ ਲਿੱਬੜੀਆਂ ਹੋਈਆਂ, ਦੋ ਲਾਈਟਰ, ਤਿੰਨ ਦਾਤਰ, ਦੋ ਖੰਜਰ ਬਰਾਮਦ ਕੀਤੇ।
Advertisement
Advertisement