ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੇਂ ਅਪਰਾਧਕ ਕਾਨੂੰਨਾਂ ਬਾਰੇ ਸਿਖਲਾਈ ਪ੍ਰੋਗਰਾਮ ਸਮਾਪਤ

ਸਥਾਨਕ ਪੰਜਾਬ ਪੁਲੀਸ ਅਕੈਡਮੀ ’ਚ ‘ਨਵੇਂ ਅਪਰਾਧਕ ਕਾਨੂੰਨ, 2023 (ਮਾਸਟਰ ਟ੍ਰੇਨਰ ਕੋਰਸ)’ ਤਹਿਤ ਤਿੰਨ-ਦਿਨਾਂ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਇਹ ਪ੍ਰੋਗਰਾਮ ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈਲਪਮੈਂਟ (ਬੀ ਪੀ ਆਰ ਐਂਡ ਡੀ), ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਅਤੇ ਸਥਾਨਕ ਪੰਜਾਬ...
ਪ੍ਰੋਗਰਾਮ ਦੌਰਾਨ ਸਰਟੀਫਿਕੇਟ ਦਿੰਦੇ ਹੋਏ ਅਧਿਕਾਰੀ।
Advertisement

ਸਥਾਨਕ ਪੰਜਾਬ ਪੁਲੀਸ ਅਕੈਡਮੀ ’ਚ ‘ਨਵੇਂ ਅਪਰਾਧਕ ਕਾਨੂੰਨ, 2023 (ਮਾਸਟਰ ਟ੍ਰੇਨਰ ਕੋਰਸ)’ ਤਹਿਤ ਤਿੰਨ-ਦਿਨਾਂ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਇਹ ਪ੍ਰੋਗਰਾਮ ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈਲਪਮੈਂਟ (ਬੀ ਪੀ ਆਰ ਐਂਡ ਡੀ), ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਅਤੇ ਸਥਾਨਕ ਪੰਜਾਬ ਪੁਲੀਸ ਅਕੈਡਮੀ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ ਸੀ। ਅਰਨਸਟ ਐਂਡ ਯੰਗ ਐੱਲ ਐੱਲ ਪੀ ਵਿਖੇ ਸੀਨੀਅਰ ਪ੍ਰੋਜੈਕਟ ਸਲਾਹਕਾਰ, ਸ਼੍ਰੀਮਤੀ ਇਤੀ ਰਾਵਰਾ ਨੂੰ ਬੀਪੀਆਰਐਂਡਡੀ ਦੁਆਰਾ ਅਕੈਡਮੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਸਿਖਲਾਈ ਦੀ ਸਹੂਲਤ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਅਤੇ ਪ੍ਰੌਸੀਕਿਊਸ਼ਨ ਅਫਸਰਾਂ ਸਮੇਤ ਕੁੱਲ 43 ਅਧਿਕਾਰੀਆਂ ਨੇ ਹਿੱਸਾ ਲਿਆ। ਇਸਦਾ ਉਦੇਸ਼ ਸੀਨੀਅਰ ਅਧਿਕਾਰੀਆਂ ਨੂੰ ਨਵੇਂ ਲਾਗੂ ਕੀਤੇ ਗਏ ਅਪਰਾਧਕ ਕਾਨੂੰਨਾਂ - ਭਾਰਤੀ ਨਿਆਏ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ 2023 ਬਾਰੇ ਵਿਸਥਾਨ ਪੂਰਵਕ ਜਾਣਕਾਰੀ ਦੇਣਾ ਸੀ। ਪੰਜਾਬ ਪੁਲੀਸ ਅਕੈਡਮੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ।

Advertisement
Advertisement
Show comments