ਘਰ ਵਿੱਚੋਂ ਤਿੰਨ ਲੱਖ ਰੁਪਏ ਤੇ ਗਹਿਣੇ ਚੋਰੀ
ਮਾਲ ਰੋਡ ’ਤੇ ਸਥਿਤ ਇਕ ਵਕੀਲ ਦੇ ਘਰ ਨੂੰ ਲੰਘੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਇਆ। ਮਕਾਨ ਮਾਲਕ ਅਰਵਿੰਦ ਸੂਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਜਲੰਧਰ ਗਏ ਹੋਏ ਸਨ। ਕੱਲ੍ਹ ਵਾਪਸ ਆ ਕੇ ਜਦੋਂ ਉਹ ਵਾਪਸ ਆਏ ਤਾਂ ਘਰ...
Advertisement
ਮਾਲ ਰੋਡ ’ਤੇ ਸਥਿਤ ਇਕ ਵਕੀਲ ਦੇ ਘਰ ਨੂੰ ਲੰਘੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਇਆ। ਮਕਾਨ ਮਾਲਕ ਅਰਵਿੰਦ ਸੂਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਜਲੰਧਰ ਗਏ ਹੋਏ ਸਨ। ਕੱਲ੍ਹ ਵਾਪਸ ਆ ਕੇ ਜਦੋਂ ਉਹ ਵਾਪਸ ਆਏ ਤਾਂ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਚੈੱਕ ਕਰਨ ’ਤੇ ਪਤਾ ਲੱਗਿਆ ਕਿ ਚੋਰ ਲਗਭਗ 3 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਆਦਿ ਚੋਰੀ ਕਰਕੇ ਲੈ ਗਏ ਹਨ। ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਪੁਲੀਸ ਅਨੁਸਾਰ ਸੀਸੀਟੀਵੀ ਫ਼ੁਟੇਜ ਤੋਂ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ।
Advertisement
Advertisement