ਕਤਲ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਕਪੂਰਥਲਾ ਵਿੱਚ ਔਜਲਾ ਪਿੰਡ ਨੇੜੇ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ’ਚ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਦਾਤਰ ਬਰਾਮਦ ਕੀਤਾ ਗਿਆ ਹੈ। ਐੱਸ ਪੀ ਪ੍ਰਭਜੋਤ ਸਿੰਘ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ 10 ਸਤੰਬਰ ਨੂੰ...
Advertisement
ਕਪੂਰਥਲਾ ਵਿੱਚ ਔਜਲਾ ਪਿੰਡ ਨੇੜੇ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ’ਚ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਦਾਤਰ ਬਰਾਮਦ ਕੀਤਾ ਗਿਆ ਹੈ। ਐੱਸ ਪੀ ਪ੍ਰਭਜੋਤ ਸਿੰਘ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ 10 ਸਤੰਬਰ ਨੂੰ ਮਾਮ ਹੂਸੈਨ ਪੁੱਤਰ ਜਮਾਲਦੀਨ ਵਾਸੀ ਪਿੰਡ ਕਾਲਾ ਮੰਜ ਹਾਲ ਵਾਸੀ ਪਿੰਡ ਚਿੱਟੀ ਦਾ ਅੰਨ੍ਹਾ ਕਤਲ ਹੋਣ ’ਤੇ ਲਾਸ਼ ਪਿੰਡ ਔਜਲਾ ਦੇ ਰੋਡ ਤੋਂ ਮਿਲੀ ਸੀ। ਮ੍ਰਿਤਕ ਦੇ ਭਰਾ ਸੈਫ਼ ਅਲੀ ਦੇ ਬਿਆਨਾ ’ਤੇ ਕੇਸ ਦਰਜ ਕਰਨ ਮਗਰੋਂ ਵੱਖ-ਵੱਖ ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ ਸਨ। ਤਫ਼ਤੀਸ਼ ਦੌਰਾਨ ਰਣਦੀਪ ਸਿੰਘ ਉਰਫ਼ ਰੱਮਾ ਵਾਸੀ ਦਬੁਰਜੀ, ਯਕੂਬਅਲੀ ਵਾਸੀ ਪਿੰਡ ਫੁਲੇਵਾਲ ਤੇ ਸੈਫ਼ ਅਲੀ ਵਾਸੀ ਚਿੱਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Advertisement
Advertisement