ਵਿਦੇਸ਼ ਜਾਣ ਲਈ ਵਿਆਹ ਕਰ ਕੇ ਗਹਿਣੇ ਤੇ ਪੈਸੇ ਹੜੱਪੇ
ਤਿੰਨ ਖਿਲਾਫ਼ ਕੇਸ ਦਰਜ
Advertisement
ਵਿਦੇਸ਼ ਜਾਣ ਲਈ ਵਿਆਹ ਕਰ ਕੇ ਸੋਨੇ ਦੇ ਗਹਿਣੇ ਤੇ ਪੈਸੇ ਹੜੱਪਣ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧਾਰਾ 406, 498-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਿਰਮਲ ਸਿੰਘ ਵਾਸੀ ਪ੍ਰੀਤ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲੜਕੀ ਨਾਲ ਵਿਆਹ ਕਰਕੇ ਕੈਨੇਡਾ ਜਾਣ ਲਈ ਸੋਨੇ ਦੇ ਗਹਿਣੇ ਤੇ ਪੈਸੇ ਹੜੱਪ ਕੀਤੇ ਗਏ ਹਨ। ਇਸ ਸਬੰਧ ’ਚ ਪੁਲੀਸ ਨੇ ਸੁਸ਼ੀਲ ਵਾਸਨ ਵਾਸੀ ਗੁਲਮਾਰਗ ਐਵੀਨਿਊ ਜਲੰਧਰ, ਸੰਤੋਸ਼ ਵਾਸਨ ਵਾਸੀ ਗੁਲਮਾਰਗ ਐਵੀਨਿਊ ਡਾਕਖਾਨਾ ਲੱਧੇਵਾਲ ਜਲੰਧਰ ਤੇ ਸ਼ਿਖਾ ਹੀਰ ਵਾਸੀ ਲੱਧੇਵਾਲ ਜਲੰਧਰ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement