ਘਰ ’ਚੋਂ ਸਾਮਾਨ ਚੋਰੀ
ਇੱਥੋਂ ਦੇ ਰੀਜੈਂਸੀ ਟਾਊਨ ਵਿੱਚ ਘਰ ’ਚੋਂ ਸਾਮਾਨ ਚੋਰੀ ਕਰ ਕੇ ਲਿਜਾਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਬਲਵੀਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਮਾਲਕ ਰਮਨ ਮਲਹੋਤਰਾ...
Advertisement
ਇੱਥੋਂ ਦੇ ਰੀਜੈਂਸੀ ਟਾਊਨ ਵਿੱਚ ਘਰ ’ਚੋਂ ਸਾਮਾਨ ਚੋਰੀ ਕਰ ਕੇ ਲਿਜਾਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਬਲਵੀਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਮਾਲਕ ਰਮਨ ਮਲਹੋਤਰਾ ਆਪਣੇ ਪਰਿਵਾਰ ਸਣੇ ਅਮਰੀਕਾ ’ਚ ਰਹਿ ਰਿਹਾ ਹੈ ਤੇ ਕੋਠੀ ਦੀਆਂ ਚਾਬੀਆਂ ਉਸ ਕੋਲ ਹਨ। ਉਹ ਕਰੀਬ 15 ਦਿਨਾਂ ਬਾਅਦ ਸਫ਼ਾਈ ਲਈ ਉੱਥੇ ਜਾਂਦਾ ਹੈ। ਉਸ ਨੇ ਜਦੋਂ ਜਾ ਕੇ ਦੇਖਿਆ ਤਾਂ ਡਰਾਇੰਗ ਰੂਮ ਦਾ ਦਰਵਾਜ਼ਾ ਟੁੱਟਿਆ ਸੀ ਤੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ। ਚੋਰ ਤਿੰਨ ਸਿਲੰਡਰ, ਇਨਵਟਰ, ਟੀ ਵੀ, ਟੂਟੀਆਂ, ਘੜੀਆਂ ਆਦਿ ਲੈ ਕੇ ਫ਼ਰਾਰ ਹੋ ਗਏ।
Advertisement
Advertisement
