ਕੱਪੜੇ ਦੀ ਦੁਕਾਨ ’ਚ ਚੋਰੀ; ਕੇਸ ਦਰਜ
ਕੱਪੜੇ ਦੀ ਦੁਕਾਨ ’ਚੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ ’ਚ ਸਦਰ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਰਿੰਦਰਪਾਲ ਵਾਸੀ ਖਲਵਾੜਾ ਕਲੋਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 27 ਸਤੰਬਰ ਨੂੰ ਉਹ ਆਪਣੀ...
Advertisement
ਕੱਪੜੇ ਦੀ ਦੁਕਾਨ ’ਚੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ ’ਚ ਸਦਰ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਰਿੰਦਰਪਾਲ ਵਾਸੀ ਖਲਵਾੜਾ ਕਲੋਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 27 ਸਤੰਬਰ ਨੂੰ ਉਹ ਆਪਣੀ ਰੈਡੀਮੇਟ ਕੱਪੜੇ ਦੀ ਦੁਕਾਨ ਬੰਦ ਕਰ ਕੇ ਤਾਲਾ ਲਗਾ ਕੇ ਘਰ ਚਲਾ ਗਿਆ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰ ਸਾਮਾਨ ਗਾਇਬ ਸੀ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਸੀ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement