ਯੁਵਕ ਮੇਲੇ ਦਾ ਦੂਜਾ ਦਿਨ ਕੋਮਲ ਕਲਾਵਾਂ ਦੇ ਨਾਂ
ਡੀ ਏ ਵੀ ਕਾਲਜ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਹੁਸ਼ਿਆਰਪੁਰ ਜ਼ੋਨ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦਾ ਦੂਜਾ ਦਿਨ ਲੋਕ ਨਾਚਾਂ, ਲੋਕ ਸੰਗੀਤ ਅਤੇ ਕੋਮਲ ਕਲਾਵਾਂ ਦੇ ਨਾਮ ਰਿਹਾ। ਪ੍ਰਿੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਦੂਜੇ ਦਿਨ ਸਵੇਰ ਸਮੇਂ ਮੈਰੀਟਾਈਮ ਸਰਵਿਸ਼ਜ ਮੁੰਬਈ ਦੇ ਫਾਊਂਡਰ ਅਤੇ ਸੀ ਈ ਓ ਕੈਪਟਨ ਸੰਜੇ ਪਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਡਾ. ਜਸਵੀਰਾ ਅਨੂਪ ਮਿਨਹਾਸ ਮੌਜੂਦ ਸਨ।
ਸ਼ਾਮ ਦੇ ਸ਼ੈਸਨ ਵਿਚ ਸਚਦੇਵਾ ਸਟੌਕਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਚਦੇਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਇੰਡੀਅਨ ਆਰਕੈਸਟਰਾ ਵਿੱਚ ਖਾਲਸਾ ਕਾਲਜ ਮਾਹਿਲਪੁਰ ਪਹਿਲੇ, ਗਜ਼ਲ ਵਿੱਚ ਖਾਲਸਾ ਕਾਲਜ ਗੜ੍ਹਸ਼ੰਕਰ ਪਹਿਲੇ, ਗੀਤ ਵਿੱਚ ਖਾਲਸਾ ਕਾਲਜ ਮਾਹਿਲਪੁਰ ਪਹਿਲੇ, ਲੋਕ ਗੀਤ ਮੁਕਾਬਲਿਆਂ ਵਿੱਚ ਦਸਮੇਸ਼ ਕਾਲਜ ਮੁਕੇਰੀਆਂ ਪਹਿਲੇ, ਗਿੱਧੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਪਹਿਲੇ, ਫੋਟੋਗ੍ਰਾਫੀ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਰੰਗੋਲੀ ਵਿੱਚ ਜੀ ਟੀ ਬੀ ਖਾਲਸਾ ਕਾਲਜ ਦਸੂਹਾ ਪਹਿਲੇ, ਆਨ ਦਾ ਸਪਾਟ ਪੇਂਟਿੰਗ ਵਿੱਚ ਐੱਸ ਪੀ ਐੱਨ ਕਾਲਜ ਪਹਿਲੇ, ਕੋਲਾਜ਼ ਮੇਕਿੰਗ ਵਿੱਚ ਡੀ ਏ ਵੀ ਕਾਲਜ ਹੁਸ਼ਿਆਰਪੁਰ ਪਹਿਲੇ, ਕਲੇਅ ਮਾਡਲਿੰਗ ਵਿੱਚ ਡੀ ਏ ਵੀ ਕਾਲਜ ਹੁਸ਼ਿਆਰਪੁਰ ਪਹਿਲੇ ਸਥਾਨ ’ਤੇ ਰਹੇ।