ਦੋ ਕੋਠੀਆਂ ਦੇ ਤਾਲੇ ਤੋੜੇ
ਕਸਬਾ ਅਲਾਵਲਪੁਰ ਵਿਖੇ ਕੱਲ੍ਹ ਰਾਤ ਐਨ ਆਰ ਆਈਜ਼ ਦੀਆਂ ਦੋ ਕੋਠੀਆਂ ਦੇ ਤਾਲੇ ਤੋੜ ਕੇ ਚੋਰੀ ਕਰ ਲਈ ਗਈ। ਮੁਹੱਲਾ ਭੰਡਾਰੀਆਂ ਵਿੱਚ ਐੱਨ ਆਰ ਆਈ ਸੰਦੀਪ ਸਿੰਘ ਸੰਨੀ, ਜਿਸ ਦੀ ਕੋਠੀ ਦੇ ਤਾਲੇ ਤੋੜ ਕੇ ਸਿਲੰਡਰ ਚੋਰੀ ਕੀਤਾ ਗਿਆ। ਬਾਕੀ...
Advertisement
ਕਸਬਾ ਅਲਾਵਲਪੁਰ ਵਿਖੇ ਕੱਲ੍ਹ ਰਾਤ ਐਨ ਆਰ ਆਈਜ਼ ਦੀਆਂ ਦੋ ਕੋਠੀਆਂ ਦੇ ਤਾਲੇ ਤੋੜ ਕੇ ਚੋਰੀ ਕਰ ਲਈ ਗਈ। ਮੁਹੱਲਾ ਭੰਡਾਰੀਆਂ ਵਿੱਚ ਐੱਨ ਆਰ ਆਈ ਸੰਦੀਪ ਸਿੰਘ ਸੰਨੀ, ਜਿਸ ਦੀ ਕੋਠੀ ਦੇ ਤਾਲੇ ਤੋੜ ਕੇ ਸਿਲੰਡਰ ਚੋਰੀ ਕੀਤਾ ਗਿਆ। ਬਾਕੀ ਚੋਰੀ ਹੋਏ ਸਾਮਾਨ ਅਜੇ ਪੁਸ਼ਟੀ ਨਹੀਂ ਹੋ ਸਕੀ। ਇਸੇ ਤਰ੍ਹਾਂ ਨਾਲ ਲੱਗਦੀ ਗਗਨਦੀਪ ਸਿੰਘ ਪੁੱਤਰ ਨੀਲ ਕੰਠ ਸ਼ਰਮਾ ਮੁਹੱਲਾ ਭੰਡਾਰੀਆਂ ਦੀ ਕੋਠੀ ਦੇ ਤਾਲੇ ਤੋੜ ਕੇ ਘਰ ਵਿੱਚ ਫਰੋਲਾ ਫਰਾਲੀ ਕੀਤੀ ਗਈ। ਇਸ ਕੋਠੀ ਵਿੱਚ ਵੀ ਹੋਏ ਨੁਕਸਾਨ ਸਬੰਧੀ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ । ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹਨਾਂ ਦੋਵਾਂ ਕੋਠੀਆਂ ਦੇ ਤਾਲੇ ਟੁੱਟਣ ਸਬੰਧੀ ਸਥਾਨਕ ਪੁਲੀਸ ਚੌਕੀ ਨੂੰ ਸੂਚਨਾ ਦੇ ਦਿੱਤੀ ਗਈ ਹੈ।
Advertisement
Advertisement
