ਸਕੂਲ ’ਚੋਂ ਦਰੱਖਤਾਂ ਦੀ ਨਾਜਾਇਜ਼ ਕਟਾਈ ਦਾ ਮੁੱਦਾ ਭਖਿਆ
ਲੈਕਚਰਾਰ ਬਲਜੀਤ ਸਿੰਘ ਨੇ ਸਕੂਲ ਪ੍ਰਿੰਸੀਪਲ ਖਿਲਾਫ ਮੋਰਚਾ ਖੋਲ੍ਹਿਆ
Advertisement
ਇੱਥੇ ਸਕੂਲ ਆਫ ਐਮੀਨੈਂਸ ਵਿੱਚ ਦਰੱਖਤਾਂ ਦੀ ਨਾਜਾਇਜ਼ ਕਟਾਈ ਦਾ ਮੁੱਦਾ ਭਖ ਗਿਆ ਹੈ। ਸਕੂਲ ਦੇ ਸੀਨੀਅਰ ਲੈਕਚਰਾਰ ਤੇ ਵਾਤਾਵਰਨ ਪ੍ਰੇਮੀ ਬਲਜੀਤ ਸਿੰਘ ਨੇ ਦਰੱਖਤਾਂ ਦੀ ਕਟਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਸਬੰਧੀ ਸ਼ਿਕਾਇਤ ਵਣ ਵਿਭਾਗ ਨੂੰ ਕਰ ਦਿੱਤੀ ਹੈ।
ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਦੁਪਿਹਰ ਵੇਲੇ ਜਦੋਂ ਉਹ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜ ਦਾ ਜਾਇਜ਼ਾ ਲੈਣ ਗਏ ਤਾਂ ਉਨ੍ਹਾਂ ਦੇਖਿਆ ਕਿ ਸਕੂਲ ਦੇ ਜੂਨੀਅਰ ਵਿੰਗ ਦੇ ਪਾਰਕ ’ਚ ਲੱਗਿਆ ਡੇਕ ਦਾ ਪੁਰਾਣਾ ਦਰੱਖਤ ਕੱਟਿਆ ਜਾ ਰਿਹਾ ਸੀ। ਇਸ ਸਬੰਧੀ ਮਿਸਤਰੀ ਨੇ ਦੱਸਿਆ ਕਿ ਉਨ੍ਹਾਂ ਪ੍ਰਿੰਸੀਪਲ ਅਤੇ ਕੁਝ ਅਧਿਆਪਕਾਂ ਦੇ ਕਹਿਣ ’ਤੇ ਹੀ ਦਰੱਖਤ ਕੱਟਿਆ ਹੈ। ਜਦੋਂ ਇਸ ਸਬੰਧੀ ਪ੍ਰਿੰਸੀਪਲ ਗੁਰਦਿਆਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੱਟੇ ਗਏ ਦਰੱਖਤ ਦੀ ਕਟਾਈ ਦੀ ਵੀਡੀਓ ਅਤੇ ਫੋਟੋਆਂ ਲਿਖ਼ਤੀ ਸ਼ਿਕਾਇਤ ਸਮੇਤ ਵਣ ਮੰਡਲ ਅਫ਼ਸਰ ਦਸੂਹਾ ਨੂੰ ਭੇਜੀ ਦਿੱਤੀਆਂ ਹਨ। ਉਨ੍ਹਾਂ ਜੰਗਲਾਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
Advertisement
Advertisement
