ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਬਚਾਉਣ ਲਈ ਪ੍ਰਸ਼ਾਸਨ ਸਾਰਾ ਦਿਨ ਰਿਹਾ ਮੁਸਤੈਦ

ਪਿੰਡ ਥੰਮੂਵਾਲ ਦੇ ਨਜ਼ਦੀਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੀ ਨੋਚ ਨੰਬਰ 97 ਤੋਂ ਐਤਵਾਰ ਤੋਂ ਲੱਗ ਰਹੀ ਢਾਹ ’ਤੇ ਕਾਬੂ ਪਾ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਪ੍ਰਸ਼ਾਸਨ ਅੱਜ ਸਾਰਾ ਦਿਨ ਬੰਨ੍ਹ ’ਤੇ ਮੁਸਤੈਦੀ ਨਾਲ ਕੰਮ ਕਰਦਾ ਰਿਹਾ।...
Advertisement

ਪਿੰਡ ਥੰਮੂਵਾਲ ਦੇ ਨਜ਼ਦੀਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੀ ਨੋਚ ਨੰਬਰ 97 ਤੋਂ ਐਤਵਾਰ ਤੋਂ ਲੱਗ ਰਹੀ ਢਾਹ ’ਤੇ ਕਾਬੂ ਪਾ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਪ੍ਰਸ਼ਾਸਨ ਅੱਜ ਸਾਰਾ ਦਿਨ ਬੰਨ੍ਹ ’ਤੇ ਮੁਸਤੈਦੀ ਨਾਲ ਕੰਮ ਕਰਦਾ ਰਿਹਾ। ਐੱਸਡੀਐੱਮ ਸ਼ਾਹਕੋਟ ਸ੍ਰੀਮਤੀ ਸ਼ੁਭੀ ਆਂਗਰਾ ਅੱਜ ਵੀ ਸਾਰਾ ਦਿਨ ਬੰਨ੍ਹ ਉੱਪਰ ਚੱਲ ਰਹੇ ਕੰਮ ਦੀ ਖੁਦ ਨਿਗਰਾਨੀ ਕਰਦੇ ਰਹੇ। ਐੱਸਡੀਐੱਮ ਆਂਗਰਾ ਨੇ ਕਿਹਾ ਕਿ ਕਿਸੇ ਨੂੰ ਹੜ੍ਹਾਂ ਤੋਂ ਡਰਨ ਦੀ ਲੋੜ ਨਹੀ ਹੈ। ਪ੍ਰਸ਼ਾਸਨ ਵੱਲੋਂ ਹਰ ਸੰਭਾਵੀ ਖਤਰੇ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਲਾਕੇ ਵਿਚੋ ਲੰਘ ਰਹੀ ਚਿੱਟੀ ਵੇਈਂ ਨੇ ਵੀ ਆਪਣਾ ਵਿਕਰਾਲ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਵੇਈਂ ਦੇ ਪਾਣੀ ਨੇ ਵੇਈਂ ਕਿਨਾਰੇ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਇਸੇ ਤਰਾਂ ਇਲਾਕੇ ਦੇ ਕਈ ਪਿੰਡਾਂ ਵਿਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਮਜ਼ਦੂਰਾਂ ਦੇ ਮਕਾਨ ਲਗਾਤਾਰ ਚੋਅ ਰਹੇ ਹਨ ਅਤੇ ਘਰੇਲੂ ਵਰਤੋਂ ਦਾ ਸਾਮਾਨ ਖਰਾਬ ਹੋ ਰਿਹਾ ਹੈ। ਇਸ ਔਖੀ ਸਥਿਤੀ ਵਿਚ ਨਾ ਪ੍ਰਸ਼ਾਸਨ ਤੇ ਨਾ ਕੋਈ ਦਾਨੀ ਉਨ੍ਹਾਂ ਦੀ ਬਾਂਹ ਫੜ ਰਿਹਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਇਲਾਕਾ ਸ਼ਾਹਕੋਟ-ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟਾ ਤੇ ਸਕੱਤਰ ਸੁਖਜਿੰਦਰ ਲਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਿੰਡਾਂ ਵਿਚ ਮੁਲਾਜ਼ਮਾਂ ਨੂੰ ਭੇਜ ਕੇ ਲੋੜਵੰਦਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪਿੰਡਾਂ ਵਿਚ ਹੀ ਰਾਹਤ ਸਮੱਗਰੀ ਪਹੁੰਚਾਉਣ ਲਈ ਪਹਿਲਕਦਮੀ ਕਰੇ।

Advertisement
Advertisement
Show comments