ਡੀਏਵੀ ਸਕੂਲ ਬਲੱਗਣਾ ’ਚ ਤੀਆਂ ਦੀਆਂ ਰੌਣਕਾਂ
ਅਕਾਦਮਿਕ ਸੰਸਥਾ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ (ਦਸੂਹਾ) ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਵਿੱਚ ਸਮਾਜ ਸੇਵੀ ਪ੍ਰਿੰ. ਜਸਪਾਲ ਕੌਰ ਚੌਹਾਨ, ਡਾ. ਸੁਭਪਿੰਦਰ ਕੌਰ ਤੇ ਰੇਨੂ ਬਾਲਾ ਬਤੌਰ ਮੁੱਖ ਮਹਿਮਾਨ...
Advertisement
ਅਕਾਦਮਿਕ ਸੰਸਥਾ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ (ਦਸੂਹਾ) ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਵਿੱਚ ਸਮਾਜ ਸੇਵੀ ਪ੍ਰਿੰ. ਜਸਪਾਲ ਕੌਰ ਚੌਹਾਨ, ਡਾ. ਸੁਭਪਿੰਦਰ ਕੌਰ ਤੇ ਰੇਨੂ ਬਾਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮੈਡਮ ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਵਿਦਿਆਰਥਣਾਂ ਸਮੇਤ ਸਟਾਫ ਮੈਂਬਰਾਂ ਨੇ ਢੋਲ ਦੀ ਥਾਪ ‘ਤੇ ਬੋਲੀਆਂ ਪਾਈਆਂ ਅਤੇ ਵਿਦਿਆਰਥਣਾਂ ਨੇ ਲੋਕ ਗੀਤ, ਗਿੱਧਾ, ਭੰਗੜਾ, ਟੱਪੇ ਅਤੇ ਹੋਰ ਸਭਿਆਚਾਰਕ ਵਨੰਗੀਆਂ ਪੇਸ਼ ਕੀਤੀਆਂ। ਇਸ ਮੌਕੇ ਕਰਵਾਏ ਵਿਰਾਸਤੀ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਨਿਵਾਜਿਆ ਗਿਆ। ਪ੍ਰਬੰਧਕਾਂ ਨੇ ਸਨਮਾਨ ਵਜੋਂ ਮਹਿਮਾਨਾਂ ਨੂੰ ਫੁਲਕਾਰੀਆਂ ਭੇਟ ਕੀਤੀਆਂ।
Advertisement
Advertisement