ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿੱਚ ਟੈਕਨੋ ਵਿਰਸਾ- 2025 ਸਮਾਗਮ
ਹੁਸ਼ਿਆਰਪੁਰ, 26 ਅਪਰੈਲ
ਰਿਆਤ ਬਾਹਰਾ ਐਜੂਕੇਸ਼ਨ ਸਿਟੀ ’ਚ ਸਾਲਾਨਾ ਸੱਭਿਆਚਾਰਕ ਮੇਲਾ ‘ਟੈਕਨੋ ਵਿਰਸਾ-2025’ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰੇਮ ਸਿੰਘ ਭੰਮਰਾ ਅਤੇ ਪਰਮਜੀਤ ਕੌਰ ਭੰਮਰਾ (ਪ੍ਰੀਤ ਟਰੈਕਟਰ ਲਿਮਟਿਡ), ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸੱਭਿਆਚਾਰਕ ਮੰਚ ਪ੍ਰਦਾਨ ਕਰਨ ਲਈ ਗਰੁੱਪ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਮਨਜੀਤ ਕੌਰ ਬਾਹਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਦੱਸਿਆ ਕਿ ਟੈਕਨੋ ਵਿਰਸਾ-2025, ਰਿਆਤ ਬਾਹਰਾ ਪਰਿਵਾਰ ਲਈ ਮਹੱਤਵਪੂਰਨ ਸੱਭਿਆਚਾਰਕ ਈਵੈਂਟ ਹੈ, ਜੋ ਹਰ ਸਾਲ ਵਿਦਿਆਰਥੀਆਂ ਲਈ ਉਤਸ਼ਾਹ ਦੀ ਲਹਿਰ ਲੈ ਕੇ ਆਉਂਦਾ ਹੈ। ਇਸ ਮੌਕੇ ਗਾਇਕ ਗੁਰਨਾਮ ਭੁੱਲਰ ਨੇ ‘ਡਾਇਮੰਡ ਦੀ ਝਾਂਜਰ’, ‘ਗੁੱਡੀਆਂ ਅਤੇ ਪਟੋਲੇ’, ‘ਪਾਗਲ’ ਵਰਗੇ ਹਿੱਟ ਗੀਤ ਪੇਸ਼ ਕੀਤੇ। ਇਸ ਮੌਕੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਡਾ. ਹਰਿੰਦਰ ਗਿੱਲ, ਡਾ. ਮੀਨਾਕਸ਼ੀ, ਡਾ. ਮਨਿੰਦਰ ਗਰੋਵਰ, ਡਾ. ਗੁਰਜੀਤ ਸਿੰਘ, ਡਾ. ਪੱਲਵੀ ਪੰਡਿਤ, ਡਾ. ਕੁਲਦੀਪ ਵਾਲੀਆ, ਹਰਿੰਦਰ ਜਸਵਾਲ, ਗੁਰਪ੍ਰੀਤ ਬੇਦੀ, ਸੀਵੀ ਜੋਸ਼ੀ, ਕੁਲਦੀਪ ਰਾਣਾ ਤੇ ਦਾਨਿਸ਼ ਸਮੇਤ ਕੈਂਪਸ ਸਟਾਫ਼ ਹਾਜ਼ਰ ਸੀ।