ਸੂਰਜ ਸੂਰਯਵੰਸ਼ੀ ਪ੍ਰਧਾਨ ਤੇ ਅਭਿਸ਼ੇਕ ਸ਼ਰਮਾ ਮੁੱਖ ਸਕੱਤਰ ਨਿਯੁਕਤ
ਦਸੂਹਾ: ਇੱਥੇ ਪੰਜਾਬ ਮਹਾਂਵੀਰ ਦਲ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਸਥਾਨਕ ਸ੍ਰੀ ਸਨਾਤਨ ਧਰਮ ਸਭਾ ਮੰਦਰ ਵਿਖੇ ਬੈਠਕ ਹੋਈ ਜਿਸ ਵਿੱਚ ਦਲ ਦੇ ਜ਼ਿਲ੍ਹਾ ਮੁੱਖ ਸਕੱਤਰ ਜਗਦੀਸ਼ ਸਿੰਘ ਮਿਨਹਾਸ ਪੁੱਜੇ। ਇਸ ਮੌਕੇ ਸੂਰਜ ਸੂਰਯਵੰਸ਼ੀ ਨੂੰ ਪ੍ਰਧਾਨ, ਅਭਿਸ਼ੇਕ ਸ਼ਰਮਾ ਨੂੰ...
Advertisement
ਦਸੂਹਾ: ਇੱਥੇ ਪੰਜਾਬ ਮਹਾਂਵੀਰ ਦਲ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਸਥਾਨਕ ਸ੍ਰੀ ਸਨਾਤਨ ਧਰਮ ਸਭਾ ਮੰਦਰ ਵਿਖੇ ਬੈਠਕ ਹੋਈ ਜਿਸ ਵਿੱਚ ਦਲ ਦੇ ਜ਼ਿਲ੍ਹਾ ਮੁੱਖ ਸਕੱਤਰ ਜਗਦੀਸ਼ ਸਿੰਘ ਮਿਨਹਾਸ ਪੁੱਜੇ। ਇਸ ਮੌਕੇ ਸੂਰਜ ਸੂਰਯਵੰਸ਼ੀ ਨੂੰ ਪ੍ਰਧਾਨ, ਅਭਿਸ਼ੇਕ ਸ਼ਰਮਾ ਨੂੰ ਮੁੱਖ ਸਕੱਤਰ ਤੇ ਸ਼ਿਵਾਂਸ਼ ਤ੍ਰਿਹੇਨ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ, ਰਾਮ ਲੀਲਾ ਕਮੇਟੀ ਦੇ ਚੇਅਰਮੈਨ ਗੁੱਡ ਚੋਧਰੀ, ਸਰਪ੍ਰਸਤ ਪ੍ਰੇਮ ਸੋਹਲ, ਮੁੱਖ ਸਲਾਹਕਾਰ ਮਹਿੰਦਰ ਸਿੰਘ, ਸਿਮਰਨਜੀਤ ਸਿੰਘ ਸਾਹੀ, ਮਦਨ ਲਾਲ, ਰਿੰਕੂ ਵਰਮਾ, ਲੋਕੇਸ਼ ਰਲਹਣ, ਵਰੁਣ ਚੱਢਾ, ਪਾਰਥ ਅਰੋੜਾ, ਵੰਸ਼ ਠਾਕੁਰ ਤੇ ਦਲੀਪ ਸਿੰਘ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆ ਧਰਮ, ਰਾਸ਼ਟਰ ਅਤੇ ਸਭਿਆਚਾਰ ਦੀ ਸੇਵਾ ਲਈ ਯੋਗ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement