ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖ਼ੁਦਕੁਸ਼ੀ ਮਾਮਲਾ: ਪੁਲੀਸ ਕਾਰਵਾਈ ਤੋਂ ਨਾਖੁਸ਼ ਪਰਿਵਾਰ ਵੱਲੋਂ ਆਵਾਜਾਈ ਠੱਪ

ਐੱਸ ਪੀ ਦੇ ਭਰੋਸੇ ਮਗਰੋਂ ਆਵਾਜਾਈ ਬਹਾਲ; ਦਸੂਹਾ ਹੁਸ਼ਿਆਰਪੁਰ ਮਾਰਗ ’ਤੇ ਅੱਡਾ ਭੂੰਗਾ ’ਚ ਲਗਾਇਆ ਸੀ ਜਾਮ
ਦਸੂਹਾ-ਹੁਸ਼ਿਆਰਪੁਰ ਮਾਰਗ ’ਤੇ ਅੱਡਾ ਭੂੰਗਾ ਵਿੱਚ ਆਵਾਜਾਈ ਠੱਪ ਕਰਦੇ ਬੈਠੇ ਲੋਕ। -ਫੋਟੋ: ਜਗਜੀਤ
Advertisement
ਹਰਿਆਣਾ ਕਸਬੇ ਦੇ ਪਿੰਡ ਗੁਰਾਇਆ ਦੀ ਵਿਆਹੁਤਾ ਵੱਲੋਂ ਬੀਤੇ ਦਿਨੀਂ ਖੁਦਕੁਸ਼ੀ ਮਾਮਲੇ ਵਿੱਚ ਪੁਲੀਸ ਕਾਰਵਾਈ ਤੋਂ ਨਾਖੁਸ਼ ਪਰਿਵਾਰਕ ਮੈਂਬਰਾਂ ਨੇ ਦਸੂਹਾ ਹੁਸ਼ਿਆਰਪੁਰ ਮਾਰਗ ’ਤੇ ਅੱਡਾ ਭੁੰਗਾ ਵਿੱਚ ਜਾਮ ਲਗਾ ਦਿੱਤਾ। ਕਰੀਬ 10 ਵਜੇ ਲੱਗਾ ਸੜਕੀ ਜਾਮ ਕਰੀਬ ਢਾਈ ਘੰਟੇ ਬਾਅਦ ਐੱਸ ਪੀ ਮੇਜਰ ਸਿੰਘ ਵੱਲੋਂ ਦਿੱਤੇ ਭਰੋਸੇ ਉਪਰੰਤ ਖੋਲ੍ਹਿਆ ਗਿਆ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਮਨਿੰਦਰ ਸਿੰਘ ਸ਼ੇਰਪੁਰੀ ਸੂਬਾ ਸਕੱਤਰ ਬਸਪਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਉੱਪ ਪ੍ਰਧਾਨ ਅਤੇ ਮਨਿੰਦਰ ਸਿੰਘ ਟਿੰਮੀ ਸ਼ਾਹੀ ਨੇ ਵੀ ਪਰਿਵਾਰ ਦੀਆਂ ਮੰਗਾਂ ਦਾ ਸਮਰਥਨ ਕੀਤਾ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਅੱਡਾ ਭੂੰਗਾ ਨਜ਼ਦੀਕ ਪੈਂਦੇ ਪਿੰਡ ਗੁਰਾਇਆ ਦੀ ਵਿਆਹੁਤਾ ਹਰਪ੍ਰੀਤ ਕੌਰ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਮ੍ਰਿਤਕਾ ਦੇ ਮਾਪਿਆਂ ਦਾ ਦੋਸ਼ ਸੀ ਕਿ ਉਨ੍ਹਾਂ ਦੀ ਧੀ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਅਤੇ ਸੱਸ ਖਿਲਾਫ਼ ਕੇਸ ਦਰਜ ਕੀਤਾ ਸੀ। ਮਾਪਿਆਂ ਨੇ ਦੋਸ਼ ਲਗਾਇਆ ਕਿ ਪੁਲੀਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਆਗੂਆਂ ਦੱਸਿਆ ਕਿ ਬੀਤੇ ਦਿਨੀਂ ਹਰਪ੍ਰੀਤ ਕੌਰ ਵਾਸੀ ਗੋਰਾਇਆ ਨੇ ਸਹੁਰਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਸੀ। ਇਸ ਸਬੰਧੀ ਚੌਕੀ ਭੁੰਗਾ ਦੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਪ੍ਰਭਜੋਤ ਸ਼ਰਮਾ ਤੇ ਸੱਸ ਨੀਤੂ ਬਾਲਾ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਪੀੜਤ ਪਰਿਵਾਰ ਦੀ ਮੰਗ ਸੀ ਕਿ ਕੇਸ ਵਿੱਚ ਪਰਿਵਾਰ ਦੇ ਹੋਰ ਕਥਿਤ ਦੋਸ਼ੀ ਮੈਂਬਰ ਵੀ ਨਾਮਜ਼ਦ ਕੀਤੇ ਜਾਣ ਅਤੇ ਬਣਦੀਆਂ ਧਾਰਾਵਾਂ ਵੀ ਜੋੜੀਆਂ ਜਾਣ।

Advertisement

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲੀਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਪਰਿਵਾਰ ਦੇ ਹੋਰ ਮੈਂਬਰ ਬਚਾਏ ਜਾ ਰਹੇ ਹਨ। ਇਸ ਮੌਕੇ ਪੁੱਜੇ ਐੱਸ ਪੀ ਮੇਜਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦੁਆਇਆ ਕਿ ਪੁਲੀਸ ਪੀੜਤ ਪਰਿਵਾਰ ਦੀ ਮੰਗ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਏਗੀ। ਇਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਚਰਨਜੀਤ ਸਿੰਘ, ਕਮਲਜੀਤ ਸਿੰਘ, ਸਰਪੰਚ ਹਰਮਨ ਘੁੱਗੀ, ਪਰਮਿਲਾ ਦੇਵੀ, ਕੁਲਵਿੰਦਰ ਕੌਰ, ਦੌਲਤ ਸਿੰਘ, ਮੀਨਾ ਕੁਮਾਰੀ, ਸੁਰਜੀਤ ਸਿੰਘ ਤੇ ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Advertisement
Show comments