ਗੰਨਾ ਉਤਪਾਦਕਾਂ ਦਾ ਸਿਖਲਾਈ ਕੈਂਪ
ਨਜ਼ਦੀਕੀ ਪਿੰਡ ਤਲਵੰਡੀ ਸੰਘੇੜਾ ਵਿੱਚ ਗੰਨਾ ਉਤਪਾਦਕਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ। ਗੰਨਾ ਉਤਪਾਦਕਾਂ ਨੂੰ ਸੰਬੋਧਨ ਕਰਦਿਆ ਸਹਿਕਾਰੀ ਖੰਡ ਮਿੱਲ ਨਕੋਦਰ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨੇ ਕਿਹਾ ਕਿ ਕਿਸਾਨ ਮਿੱਲ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਗੰਨੇ ਦੇ ਹੇਠ ਵਧੇਰੇ ਰਕਬੇ ਲਿਆਉਣ ਨਾਲ ਹੀ ਮਿੱਲ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਉਨ੍ਹਾਂ ਕਿਸਾਨਾਂ ਵੱਲੋਂ ਉਠਾਈਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਮੁੱਖ ਗੰਨਾ ਵਿਕਾਸ ਅਫਸਰ ਅਵਤਾਰ ਸਿੰਘ ਨੇ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ। ਆਉਣ ਵਾਲੇ ਪਿੜਾਈ ਦੇ ਸੀਜਨ ਦੌਰਾਨ ਗੰਨੇ ਦੀਆਂ ਪਰਚੀਆਂ ਕਲੰਡਰ ਮੁਤਾਬਿਕ ਦੇਣ ਅਤੇ ਗੰਨਾ ਧੜੇ ਮੁਤਾਬਿਕ ਲੈਣ ਦਾ ਭਰੋਸਾ ਦਿੱਤਾ। ਇਸ ਮੌਕੇ ਪਰਵਿੰਦਰ ਸਿੰਘ, ਦਲਬੀਰ ਸਿੰਘ ਕਿਲੀ, ਜਸਪਾਲ ਸਿੰਘ, ਏਕਮ ਸਿੰਘ ਸਿੱਧੂ, ਦਵਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਅਤੇ ਕਿਸਾਨ ਪਰਮਜੀਤ ਸਿੰਘ ਮਾਨ,ਨਾਨਕ ਸਿੰਘ ਖਹਿਰਾ, ਪਵਿੱਤਰ ਸਿੰਘ ਤੇ ਮੇਜਰ ਸਿੰਘ ਆਦਿ ਹਾਜ਼ਰ ਸਨ।