ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੰਧਾਵਾ ਮਿੱਲ ਵਿੱਚ ਗੰਨੇ ਦੀ ਪਿੜਾਈ ਸ਼ੁਰੂ

ਗੜ੍ਹਦੀਵਾਲਾ ਕਸਬੇ ਨੇੜਲੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਿੱਚ ਗੰਨੇ ਦਾ ਪਿੜਾਈ ਸੀਜ਼ਨ 2025-26 ਸ਼ੁਰੂ ਹੋ ਗਿਆ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦਿਲਦਾਰ ਸਿੰਘ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ...
ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰਵਾਉਂਦੇ ਹੋਏ ਪ੍ਰਬੰਧਕ।
Advertisement

ਗੜ੍ਹਦੀਵਾਲਾ ਕਸਬੇ ਨੇੜਲੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਿੱਚ ਗੰਨੇ ਦਾ ਪਿੜਾਈ ਸੀਜ਼ਨ 2025-26 ਸ਼ੁਰੂ ਹੋ ਗਿਆ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦਿਲਦਾਰ ਸਿੰਘ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁਖੀ ਸੰਤ ਹਰਚਰਨ ਸਿੰਘ ਖਾਲਸਾ ਵਲੋਂ ਭੇਜੇ ਪੰਜ ਸਿੰਘਾਂ ਵਲੋਂ ਮੁੱਖ ਬੁਲਾਰੇ ਜਸਵਿੰਦਰ ਸਿੰਘ ਸਿੰਘ ਵਾਲਿਆਂ ਵੱਲੋਂ ਸੀਜ਼ਨ ਦੀ ਸਫਲਤਾ ਦੀ ਅਰਦਾਸ ਉਪਰੰਤ ਏ ਬੀ ਸ਼ੂਗਰ ਮਿੱਲ ਰੰਧਾਵਾ ਦੇ ਜੇ ਐੱਮ ਡੀ ਅਸੀਸ ਸਿੰਘ ਚੱਡਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪਹਿਲਾਂ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਉਂਕਾਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਬਾਵਾ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਪਾਖਰ ਸਿੰਘ ਤੇ ਸੁਰਿੰਦਰ ਸਿੰਘ ਆਦਿ ਦਾ ਸਨਮਾਨ ਕੀਤਾ ਗਿਆ। ਮਿੱਲ ਪ੍ਰੈਜ਼ੀਡੈਂਟ ਰਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਿੱਲ ਵਿਖੇ ਸਾਫ ਸੁਥਰਾ ਗੰਨਾ ਲੈ ਕੇ ਆਉਣ। ਕਿਸਾਨ ਗੰਨੇ ਦੀ ਛਿਲਾਈ ਸਬੰਧੀ ਲੇਬਰ ਦਾ ਅਗਾਊਂ ਪ੍ਰਬੰਧ ਕਰ ਲੈਣ ਤਾਂ ਜੋ ਕੈਲੰਡਰ ਸਿਸਟਮ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਮਿੱਲ ਦੇ ਜੀ. ਐੱਮ. ਕੇਨ ਪੰਕਜ ਕੁਮਾਰ, ਡੀ ਜੀ ਐੱਮ ਕੁਲਦੀਪ ਸਿੰਘ, ਸੁਰਿੰਦਰ ਸਿੰਘ ਬੱਤਰਾ, ਏ ਜੀ ਐੱਮ ਦੇਸ ਰਾਜ ਠਾਕੁਰ ਤੇ ਪੁਸ਼ਪਿੰਦਰ ਸ਼ਰਮਾ ਆਦਿ ਹਾਜ਼ਰ ਸਨ।

Advertisement
Advertisement
Show comments