ਰੇਹੜੀ ਲਾਉਣ ਵਾਲੇ ਦੀ ਧੀ ਨੇ ਪੰਜਾਬ ਵਿੱਚੋਂ ਹਾਸਲ ਕੀਤਾ 14ਵਾਂ ਰੈਂਕ
ਸੁਰਿੰਦਰ ਸਿੰਘ ਗੁਰਾਇਆ ਟਾਂਡਾ, 14 ਮਈ ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਹੋਣਹਾਰ ਵਿਦਿਆਰਥਣਾਂ ਨੇ ਬਾਰ੍ਹਵੀਂ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਦੀ ਹੋਣਹਾਰ ਵਿਦਿਆਰਥਣ ਪੂਜਾ ਗੁਪਤਾ ਨੇ ਮੈਡੀਕਲ ਵਿੱਚੋ 486 ਅੰਕ ਹਾਸਲ ਕਰਕੇ ਪੰਜਾਬ ਵਿੱਚੋ...
Advertisement
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 14 ਮਈ
Advertisement
ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਹੋਣਹਾਰ ਵਿਦਿਆਰਥਣਾਂ ਨੇ ਬਾਰ੍ਹਵੀਂ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਦੀ ਹੋਣਹਾਰ ਵਿਦਿਆਰਥਣ ਪੂਜਾ ਗੁਪਤਾ ਨੇ ਮੈਡੀਕਲ ਵਿੱਚੋ 486 ਅੰਕ ਹਾਸਲ ਕਰਕੇ ਪੰਜਾਬ ਵਿੱਚੋ 14ਵਾਂ ਰੈਂਕ ਹਾਸਲ ਕੀਤਾ ਹੈ। ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੇ ਵਿਨੋਦ ਗੁਪਤਾ ਅਤੇ ਸੀਮਾ ਗੁਪਤਾ ਦੀ ਮੈਰਿਟ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਧੀ ਪੂਜਾ ਗੁਪਤਾ ਨੇ ਦੱਸਿਆ ਕਿ ਉਹ ਸਖਤ ਮਿਹਨਤ ਕਰਕੇ ਡਾਕਟਰ ਬਣਨਾ ਚਾਹੁੰਦੀ ਹੈ। ਪੂਜਾ ਗੁਪਤਾ ਨੇ ਸਕੂਲ ਵਿੱਚੋਂ ਪਹਿਲਾ ਅਤੇ ਸਿਮਰਨ ਕੁਮਾਰੀ ਨੇ 483 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕਾਮਰਸ ਵਿਚ ਭੂਮਿਕਾ ਨੇ 477 ਅੰਕਾਂ ਨਾਲ ਸਕੂਲ ਵਿਚੋਂ ਪਹਿਲਾ, 474 ਅੰਕ ਹਾਸਲ ਕਰਕੇ ਕੰਗਨਾ ਅਤੇ ਦਾਮਿਨੀ ਨੇ ਦੂਜਾ ਅਤੇ 457 ਅੰਕ ਹਾਸਲ ਕਰਕੇ ਅਨਾਮਿਕਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
Advertisement