ਲਤੀਫਪੁਰਾ ਮੁੜ ਵਸੇਬਾ ਮੋਰਚੇ ਵੱਲੋਂ ਨਾਅਰੇਬਾਜ਼ੀ
ਲਤੀਫਪੁਰਾ ਮੁੜ ਵਸੇਬਾ ਮੋਰਚੇ ਨੇ 15 ਅਗਸਤ ਅਖੌਤੀ ਆਜ਼ਾਦੀ ਵਾਲੇ ਦਿਨ ਨੂੰ ਗੁਲਾਮੀ ਅਤੇ ਕਾਲੇ ਦਿਨ ਵਜੋਂ ਮਨਾ ਕੇ ਪੰਜਾਬ ਸਰਕਾਰ ਖ਼ਿਲਾਫ ਆਪਣਾ ਰੋਸ ਪ੍ਰਗਟ ਕੀਤਾ। ਇਸ ਇਕੱਠ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਤੇ ਮੋਰਚੇ ਵੱਲੋਂ ਅੱਗੇ ਦੀ ਰਣਨੀਤੀ ਉਲੀਕੀ ਗਈ। ਸਾਰੇ ਆਗੂਆਂ ਤੇ ਲਤੀਫਪੁਰ ਵਾਸੀਆਂ ਨੇ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਦੇ ਅੱਗੇ ਮੰਗ ਰੱਖੀ ਕਿ ਪਹਿਲਾਂ ਲਤੀਫਪੁਰ ਦੀ ਨਿਸ਼ਾਨਦੇਹੀ ਕੀਤੀ ਜਾਵੇ ਫਿਰ ਹੀ ਅਗਲਾ ਫ਼ੈਸਲਾ ਲਿਆ ਜਾਵੇ। ਲਤੀਫਪੁਰੇ ਦੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਨੇ ਸਾਡੇ ਨਾਲ ਇਨਸਾਫ ਨਹੀਂ ਕਰਨਾ ਤਾਂ ਸਾਨੂੰ ਪਾਕਿਸਤਾਨ ਦੀ ਸਰਕਾਰ ਨਾਲ ਗੱਲ ਕਰ ਕੇ ਪਾਕਿਸਤਾਨ ਵਾਪਸ ਭੇਜ ਦਿੱਤਾ ਜਾਵੇ। ਅੱਗੇ ਲਤੀਫਪੁਰ ਦੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਲਤੀਫਪੁਰ ਲਈ ਮਰ ਮਿਟਣ ਲਈ ਤਿਆਰ ਹਨ ਭਾਵੇਂ ਸਰਕਾਰ ਸਾਨੂੰ ਜੇਲ੍ਹਾਂ ਵਿੱਚ ਬੰਦ ਕਰ ਦੇਣ ਫਿਰ ਵੀ ਇਹ ਲੜਾਈ ਮਰਦੇ ਦਮ ਤੱਕ ਜਾਰੀ ਰੱਖਣਗੇ। ਇਸ ਮੋਰਚੇ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਲਖਬੀਰ ਸਿੰਘ ਸੌਂਟੀ ਜੀ , ਮਹਿੰਦਰ ਸਿੰਘ ਬਾਜਵਾ, ਜਸਵੰਤ ਸਿੰਘ ਚੀਮਾ, ਬਲਜਿੰਦਰ ਸਿੰਘ ਲਸੋਈ, ਮੱਖਣ ਸਿੰਘ ਸਹੌਲੀ, ਭੁਪਿੰਦਰ ਸਿੰਘ ਮਸੀੰਗਣ, ਹਾਜੀ ਅਨਵਰ ਮੁਹੰਮਦ, ਚਾਂਦ ਮੁਹੰਮਦ ਬਿੱਟੂ , ਰੌਸ਼ਨ ਸਿੰਘ ਸਾਗਰ, ਅਮਰੀਕ ਸਿੰਘ ਜਲੰਧਰ, ਗੁਰਬਖਸ਼ ਸਿੰਘ ਮੰਗਾ, ਪਰਗਟ ਸਿੰਘ ਮੱਖੂ, ਦਰਸ਼ਨ ਸਿੰਘ ਮਾਣੂੰਕੇ ,ਭਾਨ ਸਿੰਘ ਜਲੰਧਰ, ਕਰਮ ਸਿੰਘ ਭੋਈਆਂ, ਕਸ਼ਮੀਰ ਸਿੰਘ ਨਮਾਦਾ, ਗੁਰਮੁੱਖ ਸਿੰਘ ਜਲੰਧਰੀ, ਬਲਵਿੰਦਰ ਸਿੰਘ ਚਨਾਰਥਲ, ਮਲਕੀਤ ਸਿੰਘ ਅੰਬੇ ਮਾਜਰਾ, ਪ੍ਰੀਤਮ ਸਿੰਘ ਭੋਲੀਆ, ਜਸਪਾਲ ਸਿੰਘ ਸਲਾਣਾ , ਚਰਨ ਸਿੰਘ ਭੱਦਲਥੂਆ, ਨਵਦੀਪ ਸਿੰਘ ਨਵੀ ਖੰਨਾ, ਬਲਵਿੰਦਰ ਸਿੰਘ ਵਡਾਲੀ , ਕੁਲਦੀਪ ਸਿੰਘ ਮੰਡੀ ਗੋਬਿੰਦਗੜ੍ਹ, ਭੈਣ ਸਾਜੀਆ ਇਹ ਸਾਰੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਆਗੂ ਹਨ , ਕਿਰਤੀ ਕਿਸਾਨ ਯੂਨੀਅਨ ਵੱਲੋਂ ਸਰਜੀਤ ਸਿੰਘ ,ਪੀੜਿਤ ਪਰਿਵਾਰ ਸਰਬਜੀਤ ਸਿੰਘ ਸੱਭਾ, ਬਲਜਿੰਦਰ ਕੌਰ, ਹਰਜਿੰਦਰ ਕੌਰ, ਚਰਨਜੀਤ ਕੌਰ, ਰੀਟਾ ਦੇਵੀ, ਸੁਮਨ ਯਾਦਵ, ਹਰਭਜਨ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਹਨ।
ਕੈਪਸਨ:: ਰੋਸ ਪ੍ਰਗਟ ਕਰਦੇ ਹੋਏ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਮੈਂਬਰ।