ਗਾਂ ਦਾ ਮਾਸ ਮਿਲਣ ’ਤੇ ਸਥਿਤੀ ਤਣਾਅਪੂਰਨ
ਪੁਰਹੀਰਾਂ ਪੁਲੀਸ ਚੌਕੀ ਅਧੀਨ ਆਉਂਦੇ ਮੁਹੱਲਾ ਭੀਮ ਨਗਰ ਦੇ ਕੁਝ ਘਰਾਂ ਵਿੱਚ ਕਥਿਤ ਤੌਰ ’ਤੇ ਗਾਂ ਦਾ ਮਾਸ ਮਿਲਣ ਦੀ ਸ਼ੰਕਾ ਹੋਣ ’ਤੇ ਹਿੰਦੂ ਸੰਗਠਨਾਂ ਦੇ ਕਾਰਕੁਨ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਸ ਨੂੰ ਕਬਜ਼ੇ...
Advertisement
ਪੁਰਹੀਰਾਂ ਪੁਲੀਸ ਚੌਕੀ ਅਧੀਨ ਆਉਂਦੇ ਮੁਹੱਲਾ ਭੀਮ ਨਗਰ ਦੇ ਕੁਝ ਘਰਾਂ ਵਿੱਚ ਕਥਿਤ ਤੌਰ ’ਤੇ ਗਾਂ ਦਾ ਮਾਸ ਮਿਲਣ ਦੀ ਸ਼ੰਕਾ ਹੋਣ ’ਤੇ ਹਿੰਦੂ ਸੰਗਠਨਾਂ ਦੇ ਕਾਰਕੁਨ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਸ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਮੁਹੱਲੇ ਵਿੱਚ ਸਥਿਤੀ ਕਾਫ਼ੀ ਕਾਫ਼ੀ ਤਣਾਅਪੂਰਨ ਬਣੀ ਰਹੀ। ਜਿਨ੍ਹਾਂ ਘਰਾਂ ’ਚ ਗਊ ਮਾਸ ਹੋਣ ਬਾਰੇ ਦੱਸਿਆ ਗਿਆ ਸੀ, ਉਨ੍ਹਾਂ ਦੇ ਬਾਹਰ ਹਿੰਦੂ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਮਾਸ ਕਿੱਥੇ-ਕਿੱਥੇ ਸਪਲਾਈ ਕੀਤਾ ਜਾਂਦਾ ਹੈ। ਪੁਲੀਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਖਿਲਾਫ਼ ਗਊ ਹੱਤਿਆ ਐਕਟ ਤਹਿਤ ਕੇਸ ਦਰਜ ਕਰ ਲਿਆ।
Advertisement
Advertisement