ਸਰਾਫ਼ੇ ਦੀ ਦੁਕਾਨ ’ਤੇ ਗੋਲੀ ਚੱਲੀ
ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ
Advertisement
ਮਾਹਿਲਪੁਰ ਸ਼ਹਿਰ ਵਿੱਚ ਅੱਜ ਮੋਟਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਜੇਜੋਂ-ਸ਼ਹੀਦਾਂ ਗੁਰਦੁਆਰਾ ਰੋਡ ’ਤੇ ਗਣਪਤੀ ਜਿਊਲਰਜ਼ ’ਤੇ ਗੋਲੀ ਚਲਾਈ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਡੀ ਐੱਸ ਪੀ ਗੜ੍ਹਸ਼ੰਕਰ ਦਲਜੀਤ ਸਿੰਘ, ਐੱਸ ਐੱਚ ਓ ਮਾਹਿਲਪੁਰ ਜੈਪਾਲ ਅਤੇ ਏ ਐੱਸ ਆਈ ਰਸ਼ਪਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨਿਚਰਵਾਰ ਨੂੰ ਮੋਟਸਾਈਕਲ ’ਤੇ ਸਵਾਰ ਹੋ ਕੇ ਜੇਜੋਂ ਰੋਡ ਵੱਲੋਂ ਆਏ ਦੋ ਨੌਜਵਾਨ ਜਿਨ੍ਹਾਂ ਨੇ ਹੈਲਮਟ ਪਾਏ ਹੋਏ ਸਨ, ਨੇ ਗਣਪਤੀ ਜਿਊਲਰਜ਼ ਦੀ ਦੁਕਾਨ ਦੇ ਸਾਹਮਣੇ ਆ ਕੇ ਦੁਕਾਨ ’ਤੇ ਗੋਲੀ ਚਲਾ ਦਿਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰਾਂ ਵੱਲੋਂ ਚਲਾਈ ਗਈ ਗੋਲੀ ਦੁਕਾਨ ਦੇ ਅੰਦਰ ਛੱਤ ’ਤੇ ਲਗਾਈ ਸੀਲਿੰਗ ਵਿਚ ਲੱਗੀ।
Advertisement
ਦੁਕਾਨ ਮਾਲਿਕ ਰਵੀ ਬੱਗਾ ਨੇ ਦੱਸਿਆ ਕਿ ਉਹ ਘਰ ਸੀ ਤੇ ਉਸ ਨੂੰ ਪਤਾ ਲੱਗਾ ਕਿ ਪੌਣੇ ਦੱਸ ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਦੁਕਾਨ ’ਤੇ ਗੋਲੀ ਚਲਾਈ ਹੈ ਅਤੇ ਇਨ੍ਹਾਂ ਨੌਜਵਾਨਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਘਟਨਾ ਤੋਂ ਬਾਅਦ ਪੁਲੀਸ ਦੋਸ਼ੀਆਂ ਦੀ ਪਹਿਚਾਣ ਲਈ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆ ਦੀ ਫੁਟੇਜ ਚੈੱਕ ਕਰ ਰਹੀ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਦੁਕਾਨਦਾਰਾਂ ’ਚ ਦਹਿਸ਼ਤ ਫੈਲ ਗਈ ਹੈ, ਕਿਉਂਕਿ ਗੜ੍ਹਸ਼ੰਕਰ ਹਲਕੇ ’ਚ ਦਸ ਦਿਨਾਂ ਵਿਚ ਗੋਲੀਬਾਰੀ ਦੀ ਚੌਥੀ ਘਟਨਾ ਹੈ।
Advertisement