ਕਈ ਥਾਣਿਆਂ ਦੇ ਐੱਸ ਐੱਚ ਓਜ਼ ਬਦਲੇ
ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਈ ਥਾਣਿਆਂ ਦੇ ਐੱਸ ਐੱਚ ਓਜ਼ ਦੇ ਤਬਾਦਲੇ ਕੀਤੇ ਹਨ ਜਦਕਿ ਥਾਣਾ 6 ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਤੇ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ...
Advertisement
ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਈ ਥਾਣਿਆਂ ਦੇ ਐੱਸ ਐੱਚ ਓਜ਼ ਦੇ ਤਬਾਦਲੇ ਕੀਤੇ ਹਨ ਜਦਕਿ ਥਾਣਾ 6 ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਤੇ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਦਫਤਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਥਾਣਾ ਨੰਬਰ ਪੰਜ ਦੇ ਇੰਸਪੈਕਟਰ ਸਾਹਿਲ ਚੌਧਰੀ ਨੂੰ ਬਦਲ ਕੇ ਥਾਣਾ ਅੱਠ ਦਾ ਮੁਖੀ, ਥਾਣਾ ਅੱਠ ਦੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਥਾਣਾ ਪੰਜ ਦਾ ਥਾਣਾ ਮੁਖੀ, ਥਾਣਾ ਛੇ ’ਚ ਤਾਇਨਾਤ ਸਬ ਇੰਸਪੈਕਟਰ ਬਲਵਿੰਦਰ ਕੁਮਾਰ ਨੂੰ ਥਾਣਾ ਛੇ ਦਾ ਥਾਣਾ ਮੁਖੀ, ਇੰਸਪੈਕਟਰ ਜਸਪਾਲ ਸਿੰਘ ਨੂੰ ਸਪੈਸ਼ਲ ਸੈਲ ਤੋਂ ਬਦਲ ਕੇ ਥਾਣਾ ਰਾਮਾ ਮੰਡੀ ਦਾ ਇੰਚਾਰਜ, ਥਾਣਾ ਰਾਮਾ ਮੰਡੀ ਦੇ ਇੰਚਾਰਜ ਮਨਜਿੰਦਰ ਸਿੰਘ ਨੂੰ ਬਦਲ ਕੇ ਸਪੈਸ਼ਲ ਸੈਲ ਦਾ ਇੰਚਾਰਜ, ਸਬ ਇੰਸਪੈਕਟਰ ਹਰਭਜਨ ਲਾਲ ਨੂੰ ਜੋ ਕਿ ਥਾਣਾ ਕੈਂਟ ’ਚ ਤਾਇਨਾਤ ਹਨ, ਨੂੰ ਥਾਣਾ ਕੈਂਟ ਦਾ ਹੀ ਇੰਚਾਰਜ ਲਗਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਛੇ ਦੇ ਇੰਚਾਰਜ ਇੰਸਪੈਕਟਰ ਅਜੈਬ ਸਿੰਘ ਤੇ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਬਦਲ ਕੇ ਲਾਈਨ ’ਚ ਭੇਜ ਦਿੱਤਾ ਗਿਆ ਹੈ।
Advertisement
Advertisement
