ਨਵਜੋਤ ਸਾਹਿਤ ਸੰਸਥਾ ਦੀ ਚੋਣ
ਨਵਜੋਤ ਸਾਹਿਤ ਸੰਸਥਾ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਾਲ 2026 ਲਈ ਦਵਿੰਦਰ ਸਕੋਹਪੁਰੀ ਨੂੰ ਪ੍ਰਧਾਨ ਚੁਣਿਆ ਗਿਆ। ਸੰਸਥਾ ਦੇ ਨਵੇਂ ਸਕੱਤਰ ਵਜੋਂ ਡਾ. ਕੇਵਲ ਰਾਮ ਨਵਾਂਸ਼ਹਿਰ ਅਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਰਾਜਵਿੰਦਰ ਕੌਰ ਨਾਗਰਾ ਨੂੰ ਸੌਂਪੀ ਗਈ।...
Advertisement
ਨਵਜੋਤ ਸਾਹਿਤ ਸੰਸਥਾ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਾਲ 2026 ਲਈ ਦਵਿੰਦਰ ਸਕੋਹਪੁਰੀ ਨੂੰ ਪ੍ਰਧਾਨ ਚੁਣਿਆ ਗਿਆ। ਸੰਸਥਾ ਦੇ ਨਵੇਂ ਸਕੱਤਰ ਵਜੋਂ ਡਾ. ਕੇਵਲ ਰਾਮ ਨਵਾਂਸ਼ਹਿਰ ਅਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਰਾਜਵਿੰਦਰ ਕੌਰ ਨਾਗਰਾ ਨੂੰ ਸੌਂਪੀ ਗਈ। ਇਸੇ ਤਰ੍ਹਾਂ ਬਾਕੀ ਸਮੂਹ ਅਹੁਦਿਆਂ ’ਤੇ ਨਿਯੁਕਤੀਆਂ ਦੇ ਅਧਿਕਾਰ ਇਨ੍ਹਾਂ ਨੂੰ ਦਿੱਤੇ ਗਏ। ਇਸ ਦੌਰਾਨ ਬੁਲਾਰਿਆਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੰਸਥਾ ਦੀਆਂ ਸਾਹਿਤਕ ਸਰਗਰਮੀਆਂ ਤੇਜ਼ ਕਰਨ ਦੀ ਆਸ ਪ੍ਰਗਟਾਈ। ਇਨ੍ਹਾਂ ਅਹੁਦੇਦਾਰਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਰਜਨੀ ਸ਼ਰਮਾ ਤੇ ਗੁਰਨੇਕ ਸ਼ੇਰ ਨੇ ਵੀ ਸਮੁੱਚੇ ਨਵਜੋਤ ਪਰਿਵਾਰ ਨੂੰ ਆਪਣੀਆਂ ਉਸਾਰੂ ਪਿਰਤਾਂ ਜਾਰੀ ਰੱਖਣ ਲਈ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਵਲੋਂ ਵੀ ਵਧਾਈ ਸੰਦੇਸ਼ ਪੁੱਜਿਆ। ਇਸ ਦੌਰਾਨ ਸੰਸਥਾ ਦੇ ਮੋਢੀ ਨੁਮਾਇੰਦੇ ਚਮਨ ਮੱਲਪੁਰੀ, ਪਿਆਰਾ ਲਾਲ ਬੰਗੜ ਤੇ ਰਵਿੰਦਰ ਸਿੰਘ ਮੱਲਾ ਬੇਦੀਆਂ ਨੇ ਵਧਾਈ ਸਾਂਝੀ ਕੀਤੀ। ਨਵੇਂ ਚੁਣੇ ਪ੍ਰਧਾਨ ਦਵਿੰਦਰ ਸਕੋਹਪੁਰੀ, ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਤੇ ਖਜ਼ਾਨਚੀ ਰਾਜਵਿੰਦਰ ਕੌਰ ਨਾਗਰਾ ਨੇ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਦਿੱਤੇ ਗਏ ਮਾਣ ਲਈ ਧੰਨਵਾਦ ਕੀਤਾ। ਇਸ ਮੌਕੇ ਰਾਜਿੰਦਰ ਜੱਸਲ, ਹਰੀ ਕ੍ਰਿਸ਼ਨ ਪਟਵਾਰੀ, ਨੀਰੂ ਜੱਸਲ, ਦਵਿੰਦਰ ਬੇਗਮਪੁਰੀ, ਸੁੱਚਾ ਰਾਮ ਜਾਡਲਾ ਤੇ ਰਾਮ ਨਾਥ ਕਟਾਰੀਆ ਆਦਿ ਸ਼ਾਮਲ ਸਨ।
Advertisement
Advertisement
