ਸਕੂਲ ਨੇ ਕੌਮੀ ਐਵਾਰਡ ਜਿੱਤਿਆ
ਇਥੇ ਨੇੜਲੇ ਕਸਬਾ ਭੰਗਾਲਾ ਦੇ ਗਲੋਬਲ ਪਬਲਿਕ ਸਕੂਲ ਰੰਗਾਂ ਨੇ ਐੱਫ ਏ ਪੀ ਕੌਮੀ ਐਵਾਰਡ ਜਿੱਤ ਕੇ ਸੀ ਬੀ ਐੱਸ ਈ ਦੇ ਉੱਚ 50 ਸਕੂਲਾਂ ਵਿੱਚ ਜਗ੍ਹਾ ਬਣਾਈ ਹੈ। ਇਹ ਐਵਾਰਡ ਸਕੂਲ ਨੂੰ ਬੇਹਤਰੀਨ ਅਕਾਦਮਿਕ ਅਤੇ ਖੇਡ ਪ੍ਰਾਪਤੀਆਂ ਦੇ ਆਧਾਰ...
Advertisement
ਇਥੇ ਨੇੜਲੇ ਕਸਬਾ ਭੰਗਾਲਾ ਦੇ ਗਲੋਬਲ ਪਬਲਿਕ ਸਕੂਲ ਰੰਗਾਂ ਨੇ ਐੱਫ ਏ ਪੀ ਕੌਮੀ ਐਵਾਰਡ ਜਿੱਤ ਕੇ ਸੀ ਬੀ ਐੱਸ ਈ ਦੇ ਉੱਚ 50 ਸਕੂਲਾਂ ਵਿੱਚ ਜਗ੍ਹਾ ਬਣਾਈ ਹੈ। ਇਹ ਐਵਾਰਡ ਸਕੂਲ ਨੂੰ ਬੇਹਤਰੀਨ ਅਕਾਦਮਿਕ ਅਤੇ ਖੇਡ ਪ੍ਰਾਪਤੀਆਂ ਦੇ ਆਧਾਰ ’ਤੇ ਦਿੱਤਾ ਗਿਆ ਹੈ। ਇਹ ਸਨਮਾਨ ਬੀਤੇ ਦਿਨ ਸਕੂਲ ਪ੍ਰਿੰਸੀਪਲ ਰਾਜੀਵ ਰਾਣਾ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਦਿੱਤਾ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਵਿੰਦਰ ਸਿੰਘ ਨੇ ਕਿਹਾ ਕਿ ਸਨਮਾਨ ਮਿਲਣਾ ਸਕੂਲ ਲਈ ਮਾਣ ਦੀ ਗੱਲ ਹੈ। ਪ੍ਰਬੰਧਕ ਕਮੇਟੀ ਨੇ ਇਸ ਪ੍ਰਾਪਤੀ ਤੇ ਖੁਸ਼ੀ ਜਤਾਉਂਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਇਸ ਐਵਾਰਡ ਨਾਲ ਸਕੂਲ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੌਸ਼ਨ ਹੋਇਆ ਹੈ।-
Advertisement
Advertisement
