ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੁੱਦੂਵਾਲ ਦਾ ਸਰਪੰਚ ਮੁਅੱਤਲ

ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਵੱਲੋਂ ਬਲਾਕ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਨੂੰ ਬੋਲੀ ਕਰਵਾਉਣ ਤੋਂ ਬਿਨਾਂ ਪੰਚਾਇਤੀ ਜ਼ਮੀਨ ਠੇਕੇ ’ਤੇ ਚੜ੍ਹਾਉਣ ਅਤੇ ਜ਼ਮੀਨ ਦੇ ਬਣਦੇ ਠੇਕੇ ਨੂੰ ਪੰਚਾਇਤੀ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ...
Advertisement
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਵੱਲੋਂ ਬਲਾਕ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਨੂੰ ਬੋਲੀ ਕਰਵਾਉਣ ਤੋਂ ਬਿਨਾਂ ਪੰਚਾਇਤੀ ਜ਼ਮੀਨ ਠੇਕੇ ’ਤੇ ਚੜ੍ਹਾਉਣ ਅਤੇ ਜ਼ਮੀਨ ਦੇ ਬਣਦੇ ਠੇਕੇ ਨੂੰ ਪੰਚਾਇਤੀ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫਸ਼ਰ ਸ਼ਾਹਕੋਟ ਤੇ ਲੋਹੀਆਂ ਖਾਸ ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਪੰਚਾਇਤ ਅਫਸਰ ਭੁਪਿੰਦਰ ਸਿੰਘ ਨੇ ਪੜਤਾਲ ਵਿੱਚ ਪਾਇਆ ਕਿ ਸਰਪੰਚ ਵੱਲੋਂ ਬਲਦੇਵ ਸਿੰਘ ਨਾਮ ਦੇ ਵਿਅਕਤੀ ਨੂੰ 6 ਮਹੀਨੇ ਲਈ ਜ਼ਮੀਨ ਬਿਨਾਂ ਬੋਲੀ ਕਰਵਾਏ ਠੇਕੇ ’ਤੇ ਦਿੱਤੀ ਗਈ ਹੈ। 4 ਏਕੜ ਦੀ ਪੰਚਾਇਤੀ ਜ਼ਮੀਨ ਨੂੰ ਆਬਾਦ ਕਰਨ ਲਈ 16 ਜੁਲਾਈ ਨੂੰ ਗ੍ਰਾਮ ਪੰਚਾਇਤ ਵੱਲੋਂ ਬਲਦੇਵ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਘੁੱਦੂਵਾਲ ਨੂੰ ਝੋਨੇ ਦੀ ਕਟਾਈ ਕਰਨ ਤੱਕ ਠੇਕਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤ ਸਕੱਤਰ ਸੁਰਿੰਦਰ ਕੁਮਾਰ ਨੇ ਲਿਖਤੀ ਬਿਆਨ ਦਿੱਤਾ ਹੈ ਕਿ ਪੰਚਾਇਤ ਦੇ ਖਾਤੇ ਵਿੱਚ ਬੋਲੀ ਦੇ ਸਿਰਫ 3 ਲੱਖ 33 ਹਜ਼ਾਰ 600 ਰੁਪਏ ਹੀ ਜਮ੍ਹਾਂ ਹੋਏ ਹਨ ਜਦੋਂ ਕਿ ਸਿੱਧੂਪੁਰ ਰੋਡ ਵਾਲੀ 4 ਏਕੜ ਜ਼ਮੀਨ ਬੋਲੀ ਕਰਵਾਏ ਬਿਨਾਂ ਸਰਪੰਚ ਨੇ ਆਪਣੇ ਪੱਧਰ ’ਤੇ ਹੀ ਪਿੰਡ ਦੇ ਕਿਸੇ ਵਿਅਕਤੀ ਨੂੰ ਝੋਨੇ ਦੀ ਫਸਲ ਦੀ ਬਿਜਾਈ ਕਰਨ ਲਈ ਦੇ ਦਿੱਤੀ। ਪੜਤਾਲ ਵਿੱਚ ਪਤਾ ਲੱਗਿਆ ਗਿਆ ਕਿ ਸਰਪੰਚ ਵੱਲੋਂ ਬੋਲੀ ਕਰਵਾਉਣ ਸਮੇਂ ਨਾ ਕੋਈ ਮਨਜ਼ੂਰੀ ਲਈ ਗਈ ਅਤੇ ਨਾ ਹੀ ਬੋਲੀ ਤੋਂ ਪ੍ਰਾਪਤ ਆਮਦਨ ਗ੍ਰਾਮ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ। ਸਰਪੰਚ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਚ ਮਨਦੀਪ ਕੌਰ ਦੇ ਪਰਿਵਾਰਿਕ ਮੈਂਬਰ ਨੂੰ 4 ਏਕੜ ਜ਼ਮੀਨ ਦਾ ਬਿਨਾਂ ਬੋਲੀ ਤੋਂ ਕਬਜ਼ਾ ਕਰਵਾ ਦਿਤਾ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ ਕੁੰਢਲ ਵੱਲੋਂ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਘੁੱਦਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕਰ ਦਿਤਾ ਗਿਆ ਹੈ।

 

Advertisement

Advertisement
Show comments