ਕਾਂਗਰਸ ’ਚ ਸ਼ਾਮਲ ਹੋਣ ਉੱਤੇ ਸਰਬਜੋਤ ਸਾਬੀ ਦਾ ਸਨਮਾਨ
ਪੱਤਰ ਪ੍ਰੇਰਕ
ਮੁਕੇਰੀਆਂ, 17 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਅਤੇ ਅਨਿਲ ਠਾਕੁਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਉਪਰੰਤ ਮੁਕੇਰੀਆਂ ਪੁੱਜਣ ’ਤੇ ਸੀਨੀਅਰ ਆਗੂ ਤਰਸੇਮ ਮਿਨਹਾਸ ਅਤੇ ਕੋਆਰਡੀਨੇਟਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਕਾਂਗਰਸ ਦੇ ਕੌਂਸਲਰਾਂ ਅਤੇ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਕਾਂਗਰਸੀ ਆਗੂਆਂ ਨੇ ਸਰਬਜੋਤ ਸਿੰਘ ਸਾਬੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਸ਼ੁੱਭ ਸੰਕੇਤ ਦੱਸਿਆ। ਇਸ ਮੌਕੇ ਤਰਸੇਮ ਮਿਨਹਾਸ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਸਰਬਜੋਤ ਸਾਬੀ ਜ਼ਿਲ੍ਹਾ ਪਰਿਸ਼ਦ ਹੁਸ਼ਿਆਰਪੁਰ ਦੇ ਚੇਅਰਮੈਨ ਰਹੇ ਉਦੋਂ ਉਨ੍ਹਾਂ ਮਿਸਾਲੀ ਵਿਕਾਸ ਕਾਰਜ ਕੀਤੇ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਰਹਿਣ ਸਮੇਂ ਸਰਬਜੋਤ ਸਾਬੀ ਨੇ ਜਿੱਥੇ ਲੋਕ ਮਸਲਿਆਂ ਦੇ ਹੱਲ ਲਈ ਆਵਾਜ਼ ਬੁਲੰਦ ਕੀਤੀ ਉੱਥੇ ਹੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਦੀ ਹਮੇਸ਼ਾ ਪਿੱਠ ਥਾਪੜੀ। ਤਰਸੇਮ ਮਿਨਹਾਸ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆ ਦੀ ਕਾਂਗਰਸ ਹੁਣ ਮਜ਼ਬੂਤੀ ਨਾਲ ਅੱਗੇ ਵਧੇਗੀ। ਸਰਬਜੋਤ ਸਿੰਘ ਸਾਬੀ ਨੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਹਾਈਕਮਾਂਡ ਦਾ ਸੁਨੇਹਾ ਹਰ ਪੱਧਰ ‘ਤੇ ਪੁਜਾਉਣ ਦਾ ਦਾਅਵਾ ਕੀਤਾ।