ਪੇਂਡੂ ਮਜ਼ਦੂਰ ਯੂਨੀਅਨ ਦਾ ਇਜਲਾਸ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਇਲਾਕਾ ਕਮੇਟੀ ਮਹਿਤਪੁਰ ਦਾ ਡੈਲੀਗੇਟ ਇਜਲਾਸ ਪਿੰਡ ਉਧੋਵਾਲ ਵਿੱਚ ਬਿਨਾ ਕੁਮਾਰੀ ਯਾਦਗਾਰੀ ਹਾਲ ਵਿੱਚ ਕਸ਼ਮੀਰ ਮੰਡਿਆਲਾ, ਬਖਸ਼ੋ ਕਰਸੈਦਪੁਰ, ਸੋਮਾ ਰਾਣੀ ਅਤੇ ਮਨੋਹਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ। ਵਿਜੇ ਬਾਠ ਵੱਲੋਂ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਵੀ ਪਹਿਲੀਆਂ ਸਰਕਾਰਾਂ ਵਾਂਗ ਝੂਠੇ ਲਾਰੇ ਲਾਉਣ ਵਾਲੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਕੋਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਰਵਾਏ ਕੰਮ ਦੀ ਮਜ਼ਦੂਰੀ ਨਾ ਦੇ ਕੇ, ਪੈਨਸ਼ਨਾਂ ਨਾ ਦੇ ਕੇ ਅਤੇ ਹੜ੍ਹਾਂ ਕਾਰਨ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਾ ਕਰਕੇ ਸਰਕਾਰ ਨੇ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲਾਮਬੰਦ ਹੋ ਕੇ ਸੰਘਰਸ਼ਾਂ ਨਾਲ ਹੀ ਮਜ਼ਦੂਰਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਕਸ਼ਮੀਰ ਮੰਡਿਆਲਾ ਨੇ ਯੂਨੀਅਨ ਵੱਲੋਂ ਪਿਛਲੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ। ਸਰਬਸੰਮਤੀ ਨਾਲ ਚੁਣੀ ਗਈ ਇਲਾਕਾ ਕਮੇਟੀ ’ਚ ਵਿਜੇ ਬਾਠ ਪ੍ਰਧਾਨ, ਬਖਸ਼ੋ ਕਰਸੈਦਪੁਰ ਮੀਤ ਪ੍ਰਧਾਨ, ਕਸ਼ਮੀਰ ਮੰਡਿਆਲਾ ਸਕੱਤਰ, ਹਰਵਿੰਦਰ ਕੌਰ ਵਿੱਤ ਸਕੱਤਰ, ਪੂਜਾ ਪ੍ਰੈੱਸ ਸਕੱਤਰ ਅਤੇ ਸੋਮਾ ਰਾਣੀ, ਹੈਪੀ ਬੀੜ ਬਾਲੋਕੀ, ਬਖਸ਼ੋ ਮੰਡਿਆਲਾ, ਜਸਵਿੰਦਰ ਕੌਰ ਅਤੇ ਪਿੰਕੀ ਇਲਾਕਾ ਕਮੇਟੀ ਮੈਂਬਰ ਚੁਣੇ ਗਏ।
