ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਜ਼ੋਨ ਨੰਬਰ 21 ਉੱਗੀ (ਨਕੋਦਰ) ਤੋਂ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸੀ ਉਮੀਦਵਾਰ ਮੁਖਤਿਆਰ ਸਿੰਘ ਹੇਰ ਅਤੇ ਪੰਚਾਇਤ ਸਮਿਤੀ ਉਮੀਦਵਾਰ ਪ੍ਰਭਜੋਤ ਸਿੰਘ ਸੰਘਾ ਦੇ ਹੱਕ ਵਿਚ ਕਾਂਗਰਸ ਵੱਲੋਂ ਜ਼ੋਨ ਅੰਦਰ ਪੈਂਦੇ ਪਿੰਡਾਂ ਵਿੱਚ ਰੋਡ ਸ਼ੋਅ...
Advertisement
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਜ਼ੋਨ ਨੰਬਰ 21 ਉੱਗੀ (ਨਕੋਦਰ) ਤੋਂ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸੀ ਉਮੀਦਵਾਰ ਮੁਖਤਿਆਰ ਸਿੰਘ ਹੇਰ ਅਤੇ ਪੰਚਾਇਤ ਸਮਿਤੀ ਉਮੀਦਵਾਰ ਪ੍ਰਭਜੋਤ ਸਿੰਘ ਸੰਘਾ ਦੇ ਹੱਕ ਵਿਚ ਕਾਂਗਰਸ ਵੱਲੋਂ ਜ਼ੋਨ ਅੰਦਰ ਪੈਂਦੇ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਰਵਾਨਾ ਕਰਨ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਤੇ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ‘ਆਪ’ ਸਰਕਾਰ ਦੀ ਬਦਲਾਖੋਰੀ ਨੀਤੀ ਤੋਂ ਅੱਕੇ ਲੋਕ ਇਨ੍ਹਾਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਪਿੰਡਾਂ ਦੇ ਵਿਕਾਸ ਦਾ ਰਾਹ ਪੱਧਰਾ ਕਰਨਗੇ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਕਾਰਨ ਲੋਕਾਂ ਦਾ ਮੋਹ ‘ਆਪ’ ਸਰਕਾਰ ਤੋਂ ਭੰਗ ਹੋ ਚੁੱਕਾ ਹੈ। ਰੋਡ ਸ਼ੋਅ ’ਚ ਜ਼ਿਲ੍ਹਾ ਤੇ ਸਮਿਤੀ ਉਮੀਦਵਾਰ ਤੋਂ ਇਲਾਵਾ ਬਲਾਕ ਪ੍ਰਧਾਨ ਤਰਲੋਚਨ ਸਿੰਘ ਸੰਘਾ, ਆਲ ਇੰਡੀਆ ਟਰੱਕ ਅਪਰੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ, ਹਰਪ੍ਰੀਤ ਪਾਲ ਸਿੰਘ, ਹਰਬੰਸ ਸਿੰਘ, ਦੀਨਾ ਨਾਥ ਘਈ, ਜਵਾਹਰ ਲਾਲ ਖੁੰਗਰ, ਹੈਪੀਗਿੱਲ, ਬਲਜਿੰਦਰ ਸਿੰਘ, ਰਾਜਾ ਹੁੰਦਲ, ਮਨਜਿੰਦਰ ਸਿੰਘ ਅਤੇ ਹੋਰ ਕਈ ਕਾਂਗਰਸੀ ਵਰਕਰ ਸ਼ਾਮਲ ਸ਼ਨ।

Advertisement
Advertisement
Show comments