ਆਰਐੱਮਪੀਆਈ ਆਗੂ ਸੇਵਾ ਸਿੰਘ ਦੋਸਾਂਝ ਕਲਾਂ ਦਾ ਦੇਹਾਂਤ
ਇਥੋਂ ਦੇ ਇਤਿਹਾਸਕ ਪਿੰਡ ਦੋਸਾਂਝ ਕਲਾਂ ਦੇ ਜੰਮਪਲ ਕਾਮਰੇਡ ਸੇਵਾ ਸਿੰਘ ਦੋਸਾਂਝ ਕਲਾਂ (93) ਦਾ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਰਿਵਾਰ ਸਣੇ ਕੈਨੇਡਾ ਵਿੱਚ ਰਹਿ ਰਹੇ ਸਨ। 1970 ਵਿੱਚ ਸੀਪੀਆਈ (ਐਮ) ਦੇ ਮੈਂਬਰ ਬਣੇ ਸਾਥੀ ਸੇਵਾ ਸਿੰਘ ਦੋਸਾਂਝ ਕਲਾਂ...
Advertisement
ਇਥੋਂ ਦੇ ਇਤਿਹਾਸਕ ਪਿੰਡ ਦੋਸਾਂਝ ਕਲਾਂ ਦੇ ਜੰਮਪਲ ਕਾਮਰੇਡ ਸੇਵਾ ਸਿੰਘ ਦੋਸਾਂਝ ਕਲਾਂ (93) ਦਾ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਰਿਵਾਰ ਸਣੇ ਕੈਨੇਡਾ ਵਿੱਚ ਰਹਿ ਰਹੇ ਸਨ। 1970 ਵਿੱਚ ਸੀਪੀਆਈ (ਐਮ) ਦੇ ਮੈਂਬਰ ਬਣੇ ਸਾਥੀ ਸੇਵਾ ਸਿੰਘ ਦੋਸਾਂਝ ਕਲਾਂ ਨੇ ਆਪਣੇ ਜੀਵਨ ਦੇ ਸਿਆਸੀ ਪੰਧ ਦਾ ਵਧੇਰੇ ਸਮਾਂ ਪਾਰਟੀ ਦੇ ਪਾਸਾਰ ਦੇ ਲੇਖੇ ਲਾਇਆ ਸੀ। ਕਾਮਰੇਡ ਸੇਵਾ ਸਿੰਘ ਦੇ ਪਿਤਾ ਮਹਿੰਗਾ ਸਿੰਘ ਉੱਘੇ ਸੁਤੰਤਰਤਾ ਸੰਗਰਾਮੀ ਅਤੇ ਪੁਰਾਣੀ ਪੀੜ੍ਹੀ ਦੇ ਕੁਰਬਾਨੀ ਵਾਲੇ ਅਕਾਲੀ ਆਗੂਆਂ ’ਚੋਂ ਸਨ। ਆਰਐੱਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਮੈਂਬਰ ਸਾਥੀ ਗੁਰਦਰਸ਼ਨ ਬੀਕਾ, ਜੋ ਮਰਹੂਮ ਕਾਮਰੇਡ ਸੇਵਾ ਸਿੰਘ ਦੁਸਾਂਝ ਕਲਾਂ ਦੀ ਮੌਤ ’ਤੇ ਦੁਖ ਪ੍ਰਗਟ ਕੀਤਾ ਹੈ।
ਸਾਥੀ ਸੇਵਾ ਸਿੰਘ ਦੋਸਾਂਝ ਕਲਾਂ ਦਾ ਸੰਸਕਾਰ ਐਤਵਾਰ, 20 ਜੁਲਾਈ ਨੂੰ ਕੈਨੇਡਾ ਵਿੱਚ ਹੋਵੇਗਾ।
Advertisement
Advertisement