ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਰ ਐੱਮ ਪੀ ਆਈ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਸੁਪਰੀਮ ਕੋਰਟ ਦੇ ਜਸਟਿਸ ਵੱਲ ਜੁੱਤੀ ਸੁੱਟਣ ਤੇ ਆਈ ਪੀ ਐੱਸ ਅਧਿਕਾਰੀ ਵੱਲੋਂ ਖ਼ੁਦਕੁਸ਼ੀ ਦੀ ਘਟਨਾ ’ਤੇ ਚੁੱਕੇ ਸਵਾਲ
ਪਠਾਨਕੋਟ ’ਚ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਆਗੂ।
Advertisement

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਈਟਿਡ (ਐੱਮ ਸੀ ਪੀ ਆਈ ਯੂ) ’ਤੇ ਆਧਾਰਿਤ ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ’ ਵੱਲੋਂ ਮਨੂਵਾਦੀ-ਹਿੰਦੂਤਵੀ ਸੋਚ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਪਿੰਡ ਘੋਹ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਆਰ ਐੱਮ ਪੀ ਆਈ ਦੇ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ ਅਤੇ ਬਲਵੰਤ ਸਿੰਘ ਘੋਹ ਨੇ ਕਿਹਾ ਕਿ ਦਲਿਤਾਂ-ਔਰਤਾਂ ਖਿਲਾਫ਼ ਦੇਸ਼ ਭਰ ’ਚ ਜ਼ੁਲਮ ਤੇ ਵਿਤਕਰੇ ਵਧ ਰਹੇ ਹਨ। ਸੁਪਰੀਮ ਕੋਰਟ ਦੇ ਜਸਟਿਸ ਦਾ ਅਪਮਾਨ ਅਤੇ ਦਲਿਤ ਆਈ ਪੀ ਐੱਸ ਅਧਿਕਾਰੀ ਵੱਲੋਂ ਖ਼ੁਦਕੁਸ਼ੀ ਕਰਨਾ ਅਤੇ ਤਾਲਿਬਾਨ ਨੁਮਾਇੰਦਿਆਂ ਦੀ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਨੂੰ ਦਾਖ਼ਲ ਨਾ ਹੋਣ ਦੇਣ ’ਤੇ ਕੇਂਦਰ ਸਰਕਾਰ ਦੀ ਚੁੱਪ ਖ਼ਤਰਨਾਕ ਹੈ। ਇਸ ਮੌਕੇ ਸਕੱਤਰ ਸਿੰਘ, ਰਘਬੀਰ ਸਿੰਘ ਧਲੌਰੀਆਂ, ਬਲਕਾਰ ਚੰਦ ਭਰਿਆਲ ਲਾਹੜੀ, ਦੇਵ ਰਾਜ ਸੁਜਾਨਪੁਰ, ਹਰਜੀਤ ਸਿੰਘ, ਸੁਖਦੇਵ ਸਿੰਘ ਢਡਵਾਲ, ਰਾਮ ਬਿਲਾਸ ਠਾਕੁਰ, ਯਸ਼ਪਾਲ, ਅਸ਼ਵਨੀ ਕੁਮਾਰ, ਰਣਯੋਧ ਸਿੰਘ, ਜਨਕ ਰਾਜ, ਹਰਬੰਸ ਲਾਲ ਘੋਹ, ਸੋਹਨ ਲਾਲ, ਮਨਹਰਨ, ਦਰਸ਼ਨ ਸਿੰਘ ਜਿਆਣੀ ਆਦਿ ਵੀ ਹਾਜ਼ਰ ਸਨ।

ਜਲੰਧਰ (ਹਤਿੰਦਰ ਮਹਿਤਾ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂਵਾਦੀ-ਹਿੰਦੂਤਵੀ ਸੋਚ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਅੱਜ ਗੜਾ ਜਲੰਧਰ ਸ਼ਹਿਰ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਦੌਰਾਨ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਣ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਅਤੇ ਦੇਸ਼ ਭਰ ਵਿੱਚ ਵਧ ਰਹੇ ਜ਼ੁਲਮਾਂ ਤੇ ਵਿਤਕਰਿਆਂ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।

Advertisement

ਫਿਲੌਰ (ਸਰਬਜੀਤ ਗਿੱਲ): ਆਰ ਐੱਮ ਪੀ ਆਈ ਵੱਲੋਂ ਅੱਜ ਇੱਥੇ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਤੋਂ ਮੁਕਤੀ ਹਾਸਲ ਕਰਨ ਦੇ ਮਾਨਵੀ ਸੰਘਰਸ਼ ਦੀ ਕੜੀ ਵਜੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੌਜੂਦਾ ਰਾਜ ਦੌਰਾਨ ਸਰਵਉੱਚ ਅਦਾਲਤ ਦੇ ਜਸਟਿਸ ਵੱਲ ਆਰ ਐੱਸ ਐੱਸ ਨਾਲ ਜੁੜੇ ਵਿਅਕਤੀ ਵਲੋਂ ਜੁੱਤੀ ਮਾਰਨ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸੰਘ ਪਰਿਵਾਰ ਦੀਆਂ ਨਜ਼ਰਾਂ ’ਚ ਦੇਸ਼ ਦੇ ਸੰਵਿਧਾਨ-ਕਾਨੂੰਨ ਦਾ ਮੁੱਲ ਕਾਣੀ ਕੌਡੀ ਬਰਾਬਰ ਵੀ ਨਹੀਂ।

 

ਬਾਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ

ਅਜਨਾਲਾ (ਸੁਖਦੇਵ ਸਿੰਘ): ਆਰ ਐੱਮ ਪੀ ਆਈ ਵੱਲੋਂ ਅਜਨਾਲਾ ਦੇ ਬਾਜ਼ਾਰਾਂ ਵਿੱਚ ਮੁਜ਼ਾਹਰਾ ਕਰ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜਸਟਿਸ ਵੱਲ ਆਰ ਐੱਸ ਐੱਸ ਨਾਲ ਜੁੜੇ ਵਿਅਕਤੀ ਵੱਲੋਂ ਜੁੱਤੀ ਵਗਾਹ ਕੇ ਮਾਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਆਈ ਪੀ ਐੱਸ ਅਧਿਕਾਰੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਹੋਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ਅੰਦਰ ਜਾਤੀਵਾਦ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ।

Advertisement
Show comments