ਛੱਜਲਵੱਡੀ ਵਿੱਚ ਇਨਕਲਾਬੀ ਮੇਲਾ ਕਰਵਾਇਆ
ਸ਼ਹੀਦ ਗਹਿਲ ਸਿੰਘ ਯਾਦਗਾਰ ਕਮੇਟੀ ਵੱਲੋਂ ਪਿੰਡ ਛੱਜਲਵੱਡੀ ਵਿੱਚ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੋ ਰੋਜ਼ਾ 21ਵਾਂ ਇਨਕਲਾਬੀ ਮੇਲਾ ਕਰਵਾਇਆ ਗਿਆ। ਪਹਿਲੇ ਦਿਨ ਵੱਖ-ਵੱਖ ਸਕੂਲਾਂ ਦੇ ਭਾਸ਼ਣ, ਗਾਇਨ, ਕਵਿਤਾ, ਪੇਂਟਿੰਗ ਤੇ ਪੰਜਾਬੀ ਕੈਲੀਗ੍ਰਾਫੀ ਅਤੇ ਦੂਜੇ ਦਿਨ ਨਾਟਕਾਂ, ਕੋਰਿਓਗ੍ਰਾਫੀ ਤੇ ਕਵੀਸ਼ਰੀ ਮੁਕਾਬਲੇ ਹੋਏ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਤਿੰਦਰ ਸਿੰਘ ਛੀਨਾ, ਰਵਿੰਦਰ ਸਿੰਘ ਛੱਜਲਵੱਡੀ, ਨਛੱਤਰ ਸਿੰਘ ਤਰਨ ਤਾਰਨ, ਪ੍ਰਕਾਸ਼ ਸਿੰਘ ਥੋਥੀਆਂ ਤੇ ਮੁਲਾਜ਼ਮ ਆਗੂ ਜਰਮਨਜੀਤ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਏਜੰਸੀਆਂ ਵੱਲੋਂ ਲੋਕਾਂ ਨੂੰ ਵੰਡਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਥੋਥੀਆਂ, ਇੰਦਰਬੀਰ ਸਿੰਘ ਰਸਲ, ਗੁਰਕੰਵਲ ਸਿੰਘ, ਡਾ. ਗੁਰਿੰਦਰਜੀਤ ਸਿੰਘ, ਹਰਿੰਦਰ ਦੁਸਾਂਝ, ਯੁੱਧਵੀਰ ਸਿੰਘ ਸਰਜਾ, ਕੰਵਲਜੀਤ ਕੌਰ ਛੱਜਲਵੱਡੀ, ਧਰਮ ਸਿੰਘ ਧਿਆਨਪੁਰ, ਚਰਨਜੀਤ ਸਿੰਘ ਰਜਧਾਨ, ਅਸ਼ਵਨੀ ਅਵਸਥੀ, ਡਾ. ਮੁਖਤਾਰ ਸਿੰਘ ਭੋਰਸ਼ੀ, ਪ੍ਰਭਜੀਤ ਸਿੰਘ ਤਿੰਮੋਵਾਲ, ਸੁਖਰਾਜ ਸਿੰਘ ਸਰਕਾਰੀਆ, ਰਾਜਵਿੰਦਰ ਕੌਰ ਛੱਜਲਵੱਡੀ ਅਤੇ ਨਵਤੇਜ ਸਿੰਘ ਜੱਬੋਵਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਵਿਰਾਸਤ ਲੋਕਾਂ ਨੂੰ ਆਪਸੀ ਸਾਂਝ ਦਾ ਸੁਨੇਹਾ ਦੇਣ ਦੇ ਨਾਲ-ਨਾਲ ਜੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਿੰਦੀ ਹੈ। ਮੇਲੇ ਵਿੱਚ ਸੁਰਿੰਦਰ ਸ਼ਰਮਾ ਵੱਲੋਂ ਪੇਸ਼ ਕੀਤੇ ਨਾਟਕ ‘ਇਹ ਲਹੂ ਕਿਸ ਦਾ ਹੈ’ ਨੇ ਮਲਿਕ ਭਾਗੋ ਅਤੇ ਭਾਈ ਲਾਲੋ ਦੀ ਪਛਾਣ ਵਿਚਲੇ ਅੰਤਰ ਨੂੰ ਸਪਸ਼ਟ ਕੀਤਾ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਸ਼ਹੀਦਾਂ ਦੀਆਂ ਵਾਰਾਂ ਪੇਸ਼ ਕੀਤੀਆਂ ਗਈਆਂ।
ਦੂਜੇ ਦਿਨ ਕਰਵਾਏ ਕੋਰਿਓਗ੍ਰਾਫੀ ਮੁਕਾਬਲਿਆਂ ’ਚ ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਪਹਿਲੇ, ਸ਼ਹੀਦ ਗਹਿਲ ਸਿੰਘ ਮੈਮੋਰੀਅਲ ਸਕੂਲ ਟਾਂਗਰਾ ਦੂਜੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਦਿਆਲਗੜ੍ਹ ਤੀਜੇ ਸਥਾਨ ’ਤੇ ਰਿਹਾ।
