ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਮੀਤਗੜ੍ਹ ਭੱਲਾ ਵਾਸੀਆਂ ਨੇ ਨਿਵੇਕਲੇ ਢੰਗ ਨਾਲ ਤੀਆਂ ਮਨਾਈਆਂ

ਜਗਮਨਦੀਪ ਕੌਰ ਤੇ ਲਵਜੋਤ ਕੌਰ ਨੂੰ ‘ਮਾਈ ਭਾਗੋ ਦੀਆਂ ਵਾਰਿਸ ਧੀਆਂ ਪੰਜਾਬ ਦੀਆਂ’ ਐਵਾਰਡ
ਪਿੰਡ ਜਮੀਤਗੜ੍ਹ ਭੱਲਾ ’ਚ ਤੀਆਂ ਦੇ ਤਿਉਹਾਰ ਦੌਰਾਨ ਧੀਆਂ ਨੂੰ ਸਨਮਾਨਦੇ ਹੋਏ ਪਿੰਡ ਵਾਸੀ। ਫੋਟੋਃ ਬਹਾਦਰਜੀਤ ਸਿੰਘ
Advertisement

ਪਿੰਡ ਜਮੀਤਗੜ੍ਹ ਭੱਲਾ ਨਿਵਾਸੀਆਂ ਵੱਲੋਂ ਤੀਆਂ ਦੇ ਤਿਉਹਾਰ ਨੂੰ ਵੱਖਰੇ ਢੰਗ ਨਾਲ ਮਨਾਇਆ ਗਿਆ। ਸਰਪੰਚ ਮਨਦੀਪ ਕੌਰ ਤੇ ਉਨ੍ਹਾਂ ਦੇ ਪਤੀ ਭਾਈ ਹਰਨੇਕ ਸਿੰਘ ਫ਼ੌਜੀ ਦੀ ਸੋਚ ਸਦਕਾ ਪਿੰਡ ਵਾਸੀਆਂ ਵੱਲੋਂ ਪਾਏ ਗਏ ਇਸ ਨਵੇਂ ਪੂਰਨੇ ਤਹਿਤ ਹੋਣਹਾਰ ਧੀਆਂ ਜਗਮਨਦੀਪ ਕੌਰ ਜਮੀਤਗੜ੍ਹ ਭੱਲਾ ਤੇ ਲਵਜੋਤ ਕੌਰ ਕਾਹਮਾ ਨੂੰ ‘ਮਾਈ ਭਾਗੋ ਦੀਆਂ ਵਾਰਿਸ ਧੀਆਂ ਪੰਜਾਬ ਦੀਆਂ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਪੱਤਰਕਾਰ ਹਰਦੀਪ ਸਿੰਘ ਕਲਮ ਗਹੂੰਣ ਤੇ ਭਾਈ ਸਤਨਾਮ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੋਚ ਰਣਧੀਰ ਸਿੰਘ ਭੁੱਲਰ ਨੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਆਪਣੇ ਪਿੰਡ ਬੁਲਾ ਕੇ ਸਨਮਾਨਿਤ ਕਰਨ ਦੀ ਪਾਈ ਪਿਰਤ ਦੀ ਪ੍ਰਸ਼ੰਸਾ ਕੀਤੀ। ਇਸ ਸਾਰੇ ਸਮਾਗਮ ਦੀ ਰੂਪ-ਰੇਖਾ ਗੁਰਪ੍ਰੀਤ ਕੌਰ ਤੇ ਰਮਨਦੀਪ ਕੌਰ ਨੇ ਮੰਚ ਦਾ ਸੰਚਾਲਨ ਸੁਚੱਜੇ ਤੇ ਸੰਚਾਰੂ ਢੰਗ ਨਾਲ ਕੀਤਾ।

ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀ ਭਾਈ ਹਰਨੇਕ ਸਿੰਘ ਫ਼ੌਜੀ, ਸਰਪੰਚ ਮਨਦੀਪ ਕੌਰ, ਕੁਲਵਿੰਦਰ ਕੌਰ ਪੰਚ, ਸੁਖਵਿੰਦਰ ਸਿੰਘ ਪੰਚ, ਸਰਬਜੀਤ ਕੌਰ, ਸੰਦੀਪ ਕੌਰ, ਅਜਮੇਰ ਕੌਰ, ਜਸਵੀਰ ਕੌਰ, ਬਲਵੀਰ ਕੌਰ, ਬਖਸ਼ੀਸ਼ ਕੌਰ, ਰੁਪਿੰਦਰ ਕੌਰ, ਕੁਲਜੀਤ ਕੌਰ, ਕਵਲਜੀਤ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਕਸ਼ਮੀਰ ਕੌਰ, ਪੂਨਮ, ਸਤਵਿੰਦਰ ਕੌਰ, ਅਕਵਿੰਦਰ ਕੌਰ, ਅੰਜੂ ਬਾਲਾ, ਰਮਨਦੀਪ ਕੌਰ, ਤਾਰੋ ਦੇਵੀ, ਅਮਨਦੀਪ ਕੁਮਾਰੀ, ਗੁਰਵਿੰਦਰ ਕੌਰ, ਕਮਲਜੀਤ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।

Advertisement

Advertisement