ਸ਼ਹੀਦਾਂ ਦੇ ਬੁੱਤ ਲਗਾਉਣ ਸਬੰਧੀ ਈਓ ਨੂੰ ਯਾਦ ਪੱਤਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹਿਰ ਅੰਦਰ ਬੁੱਤ ਲਵਾਉਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਫਿਲੌਰ ਦੇ ਈਓ ਜਗਤਾਰ ਸਿੰਘ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਨੌਜਵਾਨਾਂ ਦੀ...
Advertisement
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹਿਰ ਅੰਦਰ ਬੁੱਤ ਲਵਾਉਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਫਿਲੌਰ ਦੇ ਈਓ ਜਗਤਾਰ ਸਿੰਘ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਨੌਜਵਾਨਾਂ ਦੀ ਅਗਵਾਈ ਮੱਖਣ ਸੰਗਰਾਮੀ, ਗਗਨਦੀਪ ਗੱਗਾ, ਬਲਦੇਵ ਸਿੰਘ ਸਾਹਨੀ ਤੇ ਅਮਰੀਕ ਰੁੜਕਾ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਸ਼ਹਿਰ ਵਿੱਚ ਲਵਾਉਣ ਅਤੇ ਸ਼ਹੀਦਾਂ ਦੇ ਨਾਮ ’ਤੇ ਚੌਕ ਦਾ ਨਾਂ ਰੱਖਣ ਨੂੰ ਲੈ ਕੇ ਸਭਾ ਪਿਛਲੇ ਲੰਬੇ ਤੋਂ ਸੰਘਰਸ਼ ਕਰਦੀ ਆ ਰਹੀ ਹੈ।
ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਕਿਹਾ ਕਿ ਉਕਤ ਮੰਗ ਨੂੰ ਲੈ ਕੇ ਸਭਾ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ ਪੱਤਰ ਦੇ ਚੁੱਕੇ ਹਨ ਪ੍ਰੰਤੂ ਨਗਰ ਕੌਂਸਲ ਵੱਲੋਂ ਮਤਾ ਪਾਸ ਕਰਨ ਦਾ ਦਾਅਵਾ ਕੀਤਾ ਜਾ ਚੁੱਕਾ ਹੈ ਪਰ ਮਗਰੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਆਗੂਆਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਿੰਦਰਜੀਤ ਗੈਰੀ, ਸੰਦੀਪ ਸਿੰਘ, ਜੱਸਾ ਰੁੜਕਾ, ਕੁਲਦੀਪ ਬਿਲਗਾ, ਜਸਵੀਰ ਢੇਸੀ, ਲਖਬੀਰ ਖੋਖੇਵਾਲ, ਰਛਪਾਲ ਬਿਰਦੀ, ਅਗਰੇਜ ਸਿੰਘ, ਰਿੱਕੀ ਮਿੳਵਾਲ, ਮਿੰਟੂ ਸਮਰਾੜੀ, ਪਵਿੱਤਰ ਛੋਕਰਾਂ, ਅਵਤਾਰ ਸਿੰਘ, ਤਿਲਕ ਰਾਜ, ਦਲਜੀਤ ਭੱਟੀ, ਜੱਸਾ ਫਿਲੌਰ, ਲਵਰਾਜ ਬਿਰਦੀ, ਜੋਗਾ ਸੰਗੋਵਾਲ, ਜੱਸਾ ਰੁੜਕਾ ਤੇ ਜਸਵੀਰ ਫਿਲੌਰ ਆਦਿ ਹਾਜ਼ਰ ਸਨ।
Advertisement
Advertisement